ਦੀਨਾਨਗਰ: ਰਾਸ਼ਟਰੀ ਮਾਰਗ ਦੀਨਾਨਗਰ (The National Highway Dinanagar) ‘ਤੇ ਪਿੰਡ ਰਾਊਵਾਲ ਮੋੜ ਨੇੜੇ ਲਕੜੀ ਨਾਲ ਭਰੇ ਟਰੈਕਟਰ ਟਰਾਲੇ ਵਿੱਚ ਤੇਜ ਰਫ਼ਤਾਰ ਮੁਰਗੀਆਂ ਵਾਲੇ ਕੈਂਟਰ ਦੀ ਟੱਕਰ ਨਾਲ ਟਰੈਕਟਰ ਚਾਲਕ ਦੀ ਮੌਤ ਹੋ ਗਈ।

ਤਫ਼ਤੀਸ਼ੀ ਅਫ਼ਸਰ ਰਾਜੇਸ਼ ਕੁਮਾਰ ਵੱਲੋਂ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਕੁਲਦੀਪ ਰਾਜ ਪੁੱਤਰ ਚਮਨ ਲਾਲ ਵਾਸੀ ਚੰਡੀਗੜ੍ਹ ਅਬਾਦੀ ਰਾਏਪੁਰ ਥਾਣਾ ਤਾਰਾਗੜ੍ਹ ਜ਼ਿਲ੍ਹਾ ਪਠਾਨਕੋਟ ਨੇ ਦੱਸਿਆ ਕਿ ਮੇਰਾ ਵੱਡਾ ਭਰਾ ਸੁਰਜਨ ਕੁਮਾਰ ਆਪਣਾ ਸਵਰਾਜ ਟਰੈਕਟਰ ਲੋਡ ਕਰਨ ਉਪਰੰਤ ਚੰਡੀਗੜ੍ਹ ਆਬਾਦੀ ਰਾਏਪੁਰ ਤੋਂ ਹੁਸ਼ਿਆਰਪੁਰ ਜਾ ਰਿਹਾ ਸੀ।

ਜਦੋਂ ਉਹ ਨੈਸ਼ਨਲ ਹਾਈਵੇਅ ਜੀ.ਟੀ.ਰੋਡ ‘ਤੇ ਹੁਸ਼ਿਆਰਪੁਰ ਵੱਲ ਜਾ ਰਿਹਾ ਸੀ ਤਾਂ ਰੋਡ ‘ਤੇ ਰਾਊਵਾਲ ਤੋਂ ਥੋੜ੍ਹਾ ਅੱਗੇ ਪੁੱਜਾ ਤਾਂ ਮੁਰਗਿਆਂ ਨਾਲ ਭਰਿਆ ਕੈਂਟਰ ਤੇਜ਼ ਰਫ਼ਤਾਰ ਨਾਲ ਪਠਾਨਕੋਟ ਵੱਲ ਆ ਰਿਹਾ ਸੀ, ਜਿਸ ਦੇ ਚਾਲਕ ਨੇ ਲਾਪਰਵਾਹੀ ਨਾਲ ਕੈਂਟਰ ਚਲਾ ਕੇ ਟਰੈਕਟਰ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਭਰਾ ਸੁਰਜਨ ਕੁਮਾਰ ਦਾ ਲੋਡਿਡ ਟਰੈਕਟਰ ਟਰਾਲਾ ਪਲਟ ਗਿਆ ਅਤੇ ਉਸ ‘ਤੇ ਲੱਕੜਾਂ ਦਾ ਢੇਰ ਡਿੱਗ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਅਣਪਛਾਤੇ ਕੈਂਟਰ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Leave a Reply