ਲਖਨਊ: ਉੱਤਰ ਪ੍ਰਦੇਸ਼ ਦੇ ਅਯੁੱਧਿਆ ਜ਼ਿਲੇ ‘ਚ ਸਥਿਤ ਵਿਸ਼ਾਲ ਰਾਮ ਮੰਦਰ (The Vishal Ram Temple) ਅਤੇ BKT ਪੁਲਿਸ ਸਟੇਸ਼ਨ (BKT Police Station) ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲੀ ਹੈ। ਇਹ ਧਮਕੀ ਭਰਿਆ ਪੱਤਰ ਰਾਜਧਾਨੀ ਲਖਨਊ ਸਥਿਤ ਇੱਕ ਰੈਸਟੋਰੈਂਟ ਵਿੱਚ ਮਿਲਿਆ ਹੈ। ਧਮਕੀ ਭਰੇ ਪੱਤਰ ਵਿੱਚ ਵਿਸ਼ਾਲ ਰਾਮ ਮੰਦਰ ਅਤੇ ਬੀਕੇਟੀ ਥਾਣੇ ਨੂੰ ਉਡਾਉਣ ਦੀ ਧਮਕੀ ਦਿੱਤੀ ਗਈ ਹੈ।

ਪੱਤਰ ਵਿੱਚ ਦੇਸ਼ ਵਿਰੋਧੀ ਨਾਅਰਿਆਂ ਸਮੇਤ ਹੋਰ ਇਤਰਾਜ਼ਯੋਗ ਸ਼ਬਦ ਵੀ ਲਿਖੇ ਗਏ ਹਨ। ਇਸ ਤੋਂ ਇਲਾਵਾ ਚਿੱਠੀ ਵਿਚ ਇਕ ਲੜਕੀ ਦਾ ਨੰਬਰ ਵੀ ਲਿਖਿਆ ਹੋਇਆ ਸੀ। ਵਿਸ਼ਾਲ ਰਾਮ ਮੰਦਰ ਅਤੇ ਬੀਕੇਟੀ ਥਾਣੇ ਨੂੰ ਬੰਬਾਂ ਨਾਲ ਉਡਾਉਣ ਸਬੰਧੀ ਧਮਕੀ ਭਰੇ ਪੱਤਰ ਨੇ ਪੁਲਿਸ ਪ੍ਰਸ਼ਾਸਨ ਵਿੱਚ ਹੜਕੰਪ ਮਚਾ ਦਿੱਤਾ ਹੈ। ਮਾਮਲੇ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

Leave a Reply