November 5, 2024

ਰਚਿਨ ਰਵਿੰਦਰਾ ਨੇ ਇਨ੍ਹਾਂ ਵੱਡੇ ਕ੍ਰਿਕਟਰਾਂ ਨੂੰ ਛੱਡਿਆ ਪਿੱਛੇ

ਤਾਜ਼ਾ ਖ਼ਬਰਾਂ - Daily Punjab Post

ਨਵੀਂ ਦਿੱਲੀ: ਭਾਰਤੀ ਮੂਲ ਦੇ ਕ੍ਰਿਕਟਰ ਰਚਿਨ ਰਵਿੰਦਰਾ (Rachin Ravindra) ਨੇ ਆਈ.ਸੀ.ਸੀ ਕ੍ਰਿਕਟ ਵਿਸ਼ਵ ਕੱਪ 2023 ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ। ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਨਿਊਜ਼ੀਲੈਂਡ ਦੇ ਇਸ ਪ੍ਰਤਿਭਾਸ਼ਾਲੀ ਆਲਰਾਊਂਡਰ ਨੇ ਆਪਣੀ ਸ਼ਾਨਦਾਰ ਬੱਲੇਬਾਜ਼ੀ ਨਾਲ ਸਭ ਨੂੰ ਆਪਣਾ ਪ੍ਰਸ਼ੰਸਕ ਬਣਾ ਲਿਆ ਹੈ। ਕੀਵੀ ਟੀਮ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਲਗਭਗ ਪਹੁੰਚ ਚੁੱਕੀ ਹੈ। ਰਚਿਨ ਨੇ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਦੀ ਦਹਿਲੀਜ਼ ‘ਤੇ ਪਹੁੰਚਾਉਣ ‘ਚ ਅਹਿਮ ਭੂਮਿਕਾ ਨਿਭਾਈ ਹੈ ਜਿਨ੍ਹਾਂ ਨੇ ਇਸ ਵਿਸ਼ਵ ਕੱਪ ‘ਚ ਹੁਣ ਤੱਕ 3 ਸੈਂਕੜੇ ਲਗਾਏ ਹਨ। ਉਹ ਮੌਜੂਦਾ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਬਣ ਗਏ ਹਨ। ਇਸ ਦੌਰਾਨ ਰਚਿਨ ਨੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਅਤੇ ਦੱਖਣੀ ਅਫਰੀਕਾ ਦੇ ਵਿਕਟਕੀਪਰ ਕਵਿੰਟਨ ਡੀ ਕਾਕ ਨੂੰ ਪਿੱਛੇ ਛੱਡ ਦਿੱਤਾ। ਰਚਿਨ ਹੌਲੀ-ਹੌਲੀ ਸਚਿਨ ਤੇਂਦੁਲਕਰ ਦੇ ‘ਮਹਾਨ ਰਿਕਾਰਡ’ ਨੂੰ ਤੋੜਨ ਵੱਲ ਵਧ ਰਹੇ ਹਨ।

23 ਸਾਲਾਂ ਖੱਬੇ ਹੱਥ ਦੇ ਬੱਲੇਬਾਜ਼ ਰਚਿਨ ਰਵਿੰਦਰਾ ਨੇ ਇਸ ਵਿਸ਼ਵ ਕੱਪ ਦੀਆ 9 ਪਾਰੀਆਂ ‘ਚ 3 ਸੈਂਕੜੇ ਅਤੇ 2 ਅਰਧ ਸੈਂਕੜਿਆਂ ਦੀ ਮਦਦ ਨਾਲ ਸਭ ਤੋਂ ਵੱਧ ਦੌੜਾਂ ਬਣਾਈਆ ਹਨ। ਇਸ ਦੌਰਾਨ ਰਵਿੰਦਰ ਨੇ ਕਵਿੰਟਨ ਡੀ ਕਾਕ (De Kock) ਨੂੰ ਪਿੱਛੇ ਛੱਡ ਦਿੱਤਾ। ਡੀ ਕਾਕ ਨੇ 8 ਪਾਰੀਆਂ ‘ਚ 4 ਸੈਂਕੜਿਆਂ ਦੀ ਮਦਦ ਨਾਲ 550 ਦੌੜਾਂ ਬਣਾਈਆਂ ਹਨ ਜਦਕਿ ਵਿਰਾਟ ਕੋਹਲੀ (Virat Kohli) 8 ਪਾਰੀਆਂ ‘ਚ 543 ਦੌੜਾਂ ਬਣਾ ਕੇ ਦੂਜੇ ਤੋਂ ਤੀਜੇ ਸਥਾਨ ‘ਤੇ ਚਲੇ ਗਏ ਹਨ। ਆਸਟ੍ਰੇਲੀਆ ਦਾ ਧਮਾਕੇਦਾਰ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ 446 ਦੌੜਾਂ ਨਾਲ ਚੌਥੇ ਸਥਾਨ ‘ਤੇ ਹੈ, ਜਦਕਿ ਭਾਰਤੀ ਕਪਤਾਨ ਰੋਹਿਤ ਸ਼ਰਮਾ 442 ਦੌੜਾਂ ਨਾਲ ਪੰਜਵੇਂ ਸਥਾਨ ‘ਤੇ ਹੈ।

ਰਚਿਨ ਰਵਿੰਦਰਾ ਹੁਣ ਦਿੱਗਜ ਕ੍ਰਿਕਟਰ ਸਚਿਨ ਤੇਂਦੁਲਕਰ ਦੇ ਵੱਡੇ ਰਿਕਾਰਡ ਨੂੰ ਤੋੜਨ ‘ਤੇ ਲੱਗੇ ਹੋਏ ਹਨ। ਵਿਸ਼ਵ ਕੱਪ ਦੇ ਇੱਕ ਹੀ ਸੈਸ਼ਨ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦਾ ਵਿਸ਼ਵ ਰਿਕਾਰਡ ਸਚਿਨ ਦੇ ਨਾਂ ਹੈ। ਸਚਿਨ ਨੇ 2003 ਦੇ ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ, ਜੋ ਅੱਜ ਵੀ ਬਰਕਰਾਰ ਹਨ। ਤੇਂਦੁਲਕਰ ਨੇ ਇਸ ਦੌਰਾਨ 1 ਸੈਂਕੜਾ ਅਤੇ 6 ਅਰਧ ਸੈਂਕੜੇ ਲਗਾਏ ਸਨ।
ਇਸ ਸੂਚੀ ‘ਚ ਆਸਟ੍ਰੇਲੀਆ ਦੇ ਸਾਬਕਾ ਸਲਾਮੀ ਬੱਲੇਬਾਜ਼ ਮੈਥਿਊ ਹੇਡਨ ਦੂਜੇ ਸਥਾਨ ‘ਤੇ ਹਨ। ਹੇਡਨ ਦੇ ਨਾਂ 11 ਮੈਚਾਂ ‘ਚ 659 ਦੌੜਾਂ ਹਨ, ਜਦਕਿ ਰੋਹਿਤ ਸ਼ਰਮਾ 648 ਦੌੜਾਂ ਨਾਲ ਤੀਜੇ ਸਥਾਨ ‘ਤੇ ਹਨ। ਰੋਹਿਤ ਨੇ 2019 ਵਿਸ਼ਵ ਕੱਪ ‘ਚ 5 ਸੈਂਕੜੇ ਲਗਾਏ ਸਨ।

ਕੌਣ ਹੈ ਰਚਿਨ ਰਵਿੰਦਰ
ਰਚਿਨ ਰਵਿੰਦਰਾ ਭਾਰਤੀ ਮੂਲ ਦਾ ਕ੍ਰਿਕਟਰ ਹੈ। ਉਸਦੇ ਪਿਤਾ ਰਵੀ ਕ੍ਰਿਸ਼ਣਮੂਰਤੀ ਬੈਂਗਲੁਰੂ ਵਿੱਚ ਇੱਕ ਸਾਫਟਵੇਅਰ ਇੰਜੀਨੀਅਰ ਸਨ। ਰਵੀ ਕ੍ਰਿਸ਼ਨਾਮੂਰਤੀ 90 ਦੇ ਦਹਾਕੇ ਵਿੱਚ ਬੰਗਲੁਰੂ ਤੋਂ ਨਿਊਜ਼ੀਲੈਂਡ ਸ਼ਿਫਟ ਹੋ ਗਏ ਸਨ। ਰਚਿਨ ਦਾ ਜਨਮ 1999 ਵਿੱਚ  ਨਿਊਜ਼ੀਲੈਂਡ ਦੇ ਸ਼ਹਿਰ ਵੈਲਿੰਗਟਨ ਵਿੱਚ ਹੋਇਆ ਸੀ। ਰਚਿਨ ਦੇ ਪਿਤਾ ਸਚਿਨ ਤੇਂਦੁਲਕਰ ਅਤੇ ਰਾਹੁਲ ਦ੍ਰਾਵਿੜ ਦੇ ਬਹੁਤ ਵੱਡੇ ਪ੍ਰਸ਼ੰਸਕ ਹਨ। ਉਨ੍ਹਾਂ ਨੇ ਨੇ ਆਪਣੇ ਪੁੱਤਰ ਰਚਿਨ ਦਾ ਨਾਮ ਰਾਹੁਲ ਦ੍ਰਾਵਿੜ ਦੇ ਨਾਂ ਤੋਂ ਆਰ.ਏ ਅਤੇ ਸਚਿਨ ਦੇ ਨਾਂ ਤੋਂ ਸੀ.ਐੱਚ ਸ਼ਬਦ ਜੋੜ ਕੇ ਰਚਿਨ ਦਾ ਨਾਂ ਬਣਾਇਆ ਹੈ। ਰਚਿਨ ਦੇ ਪਿਤਾ ਵੀ ਬੈਂਗਲੁਰੂ ‘ਚ ਕਲੱਬ ਕ੍ਰਿਕਟ ਖੇਡ ਚੁੱਕੇ ਹਨ।

The post ਰਚਿਨ ਰਵਿੰਦਰਾ ਨੇ ਇਨ੍ਹਾਂ ਵੱਡੇ ਕ੍ਰਿਕਟਰਾਂ ਨੂੰ ਛੱਡਿਆ ਪਿੱਛੇ appeared first on Time Tv.

By admin

Related Post

Leave a Reply