November 5, 2024

ਮੁੱਖ ਮੰਤਰੀ ਮਾਨ ਨੇ NRI ਮਿਲਣੀ ਪ੍ਰੋਗਰਾਮ ‘ਚ ਕੀਤੇ ਵੱਡੇ ਐਲਾਨ

Latest Punjabi News | Home |Time tv. news

ਪਠਾਨਕੋਟ : ਪੰਜਾਬ ਸਰਕਾਰ ਵੱਲੋਂ ਪਹਿਲਾ ਐਨ.ਆਰ.ਆਈ ਮਿਲਣੀ ਪ੍ਰੋਗਰਾਮ ਅੱਜ ਇੱਥੋਂ ਦੇ ਪਿੰਡ ਚਮਰੌੜ (ਮਿੰਨੀ ਗੋਆ) ਵਿਖੇ ਕਰਵਾਇਆ ਗਿਆ। ਇਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਅਤੇ ਪ੍ਰੋਗਰਾਮ ਵਿੱਚ ਕਈ ਪ੍ਰਵਾਸੀ ਭਾਰਤੀਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਬੋਲਦਿਆਂ ਸੀ.ਐਮ ਮਾਨ ਨੇ ਕਿਹਾ ਕਿ ਪੰਜਾਬੀਆਂ ਨੇ ਵੱਡੀਆਂ ਬੁਲੰਦੀਆਂ ਹਾਸਲ ਕੀਤੀਆਂ ਹਨ। ਦੁਨੀਆ ਦਾ ਕੋਈ ਦੇਸ਼ ਅਜਿਹਾ ਨਹੀਂ ਜਿੱਥੇ ਪੰਜਾਬੀਆਂ ਨੇ ਆਪਣੇ ਝੰਡੇ ਨਾ ਬੁਲੰਦ ਕੀਤੇ ਹੋਣ।

ਪੰਜਾਬੀ ਦੁਨੀਆਂ ਭਰ ਵਿੱਚ ਵਸੇ ਹੋਏ ਹਨ। ਅਜਿਹਾ ਕੋਈ ਦੇਸ਼ ਨਹੀਂ ਜਿੱਥੇ ਪੰਜਾਬੀਆਂ ਨੇ ਮੈਨੂੰ ਬੁਲਾ ਕੇ ਪਿਆਰ ਨਾ ਦਿੱਤਾ ਹੋਵੇ, ਪਰ ਹੁਣ ਦਿੱਤੇ ਗਏ ਪਿਆਰ ਦਾ ਭੁਗਤਾਨ ਕਿਸੇ ਮੁਦਰਾ ਵਿੱਚ ਨਹੀਂ ਕੀਤਾ ਜਾ ਸਕਦਾ। ਜਨਤਾ ਵੱਲੋਂ ਮੇਰੇ ਹੱਕ ਵਿੱਚ ਦਿੱਤਾ ਗਿਆ ਫਤਵਾ ਜਨਤਾ ਦੇ ਪਿਆਰ ਦਾ ਕਰਜ਼ ਨਹੀਂ ਚੁਕਾ ਸਕਦਾ। ਸੀ.ਐਮ ਮਾਨ ਨੇ ਕਿਹਾ ਕਿ ਭਾਵੇਂ ਮੈਂ ਹਰ ਸਾਹ ਨਾਲ ਤੁਹਾਡਾ ਧੰਨਵਾਦ ਕਰਾਂ ਪਰ ਪੰਜਾਬੀਆਂ ਦਾ ਕਰਜ਼ਾ ਉਤਾਰਨ ਲਈ ਕਈ ਉਮਰਾਂ ਲੱਗ ਜਾਣਗੀਆਂ।

ਐੱਨ. ਆਰ. ਆਈਜ਼. ਘਰ ਪਰਤਣ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਜਦੋਂ ਆਪਣੀ ਜ਼ਮੀਨ ਲਈ ਕੁਝ ਕਰਕੇ ਦਿਖਾਇਆ ਜਾਵੇ। ਪੰਜਾਬ ਸਰਕਾਰ ਇਮਾਨਦਾਰ ਸਰਕਾਰ ਹੈ, ਜੇ ਐੱਨ. ਆਰ. ਆਈਜ਼ ਵੀਰ ਪੰਜਾਬ ਵਿਚ ਕੋਈ ਕਾਰੋਬਾਰ ਖੋਲ੍ਹਦੇ ਹਨ ਤਾਂ ਪੰਜਾਬ ਸਰਕਾਰ ਵੱਧ ਚੜ੍ਹ ਕੇ ਉਨ੍ਹਾਂ ਦੀ ਮਦਦ ਕਰੇਗੀ। ਸਾਰਾ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।

ਪਹਿਲਾਂ ਐੱਨ. ਆਰ. ਆਈਜ਼ ਨੂੰ ਦਿੱਲੀ ਤੋਂ ਪੰਜਾਬ ਤਕ ਪਹੁੰਚਦੇ ਕਈ ਵਾਰ ਪੁਲਿਸ ਮੁਲਾਜ਼ਮਾਂ ਤੋਂ ਬੇਇਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ, ਜਿਸ ਨੂੰ ਦੇਖ ਕੇ ਉਨ੍ਹਾਂ ਦੇ ਬੱਚੇ ਕਹਿੰਦੇ ਸਨ ਕਿ ਸਾਨੂੰ ਇਥੋਂ ਹੀ ਵਾਪਸ ਲੈ ਜਾਓ। ਪਹਿਲਾਂ ਥਾਣਿਆਂ ਵਿਚ ਕੰਮ ਕਰਵਾਉਣ ਲਈ ਐੱਨ. ਆਰ. ਆਈਜ਼ ਨੂੰ ਕਈ ਕਈ ਚੱਕਰ ਲਾਉਣੇ ਪੈਂਦੇ ਸਨ, ਇਥੋਂ ਤਕ ਜੇਬਾਂ ਗਰਮ ਕਰਨੀਆਂ ਪੈਂਦੀਆਂ ਸਨ ਪਰ ਹੁਣ ਅਜਿਹਾ ਨਹੀਂ ਹੈ। ਪਹਿਲਾਂ ਐੱਨ. ਆਰ. ਆਈਜ਼ ਦੀ ਵਾਪਸੀ ਡੇਟ ਤਕ ਕੰਮ ਲਈ ਟਾਲ ਮਟੋਲ ਕੀਤਾ ਜਾਂਦਾ ਸੀ, ਪਰ ਹੁਣ ਐੱਨ. ਆਰ. ਆਈਜ਼ ਥਾਣਿਆਂ ਵਿਚ ਬਕਾਇਦਾ ਪਹਿਲ ਦੇ ਆਧਾਰ ’ਤੇ ਕੰਮ ਕੀਤਾ ਜਾਂਦਾ ਹੈ।

ਸੀ.ਐਮ ਮਾਨ ਨੇ ਅੱਗੇ ਕਿਹਾ ਕਿ ਪਠਾਨਕੋਟ ਵਿੱਚ ਵੱਡਾ ਗੋਆ ਬਣਾਇਆ ਜਾਵੇਗਾ ਜਿਸ ਤੋਂ ਬਾਅਦ ਅਸਲ ਗੋਆ ਮਿੰਨੀ ਗੋਆ ਬਣ ਜਾਵੇਗਾ। ਇਸ ਦੇ ਨਾਲ ਹੀ ਇੱਥੇ ਇੱਕ ਫਿਲਮ ਸਿਟੀ ਵੀ ਬਣਾਈ ਜਾਵੇਗੀ। ਬਾਲੀਵੁੱਡ ਦੀਆਂ 90% ਫਿਲਮਾਂ ਪੰਜਾਬ ਤੋਂ ਬਣਦੀਆਂ ਹਨ। ਉਨ੍ਹਾਂ ਐਲਾਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਨਵਾਂ ਡੈਮ ਬਣ ਰਿਹਾ ਹੈ, ਜਿਸ ਨਾਲ 216 ਮੈਗਾਵਾਟ ਹੋਰ ਬਿਜਲੀ ਪੈਦਾ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪਾਣੀ ਦੇ ਮੁੱਦੇ ‘ਤੇ ਬੋਲਦਿਆਂ ਕਿਹਾ ਕਿ ਅਸੀਂ ਕਿਸੇ ਨੂੰ ਪਾਣੀ ਕਿਉਂ ਦੇਈਏ, ਸਾਡੇ ਕੋਲ ਤਾਂ ਪਹਿਲਾਂ ਹੀ ਪਾਣੀ ਨਹੀਂ ਹੈ।

ਇਸ ਪ੍ਰੋਗਰਾਮ ਦੌਰਾਨ ਸੀ.ਐਮ ਮਾਨ ਨੇ ਸ਼੍ਰੋਮਣੀ ਅਕਾਲੀ ਦਲ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਉਹ ਪੰਜਾਬ ਬਚਾਓ ਯਾਤਰਾ ਕੱਢ ਰਹੇ ਹਨ, ਮੈਂ ਪੁੱਛਦਾ ਹਾਂ ਕਿ ਪੰਜਾਬ ਨੂੰ ਕਿਸ ਤੋਂ ਬਚਾਉਣਾ ਹੈ। ਇਸ ਯਾਤਰਾ ਦਾ ਨਾਂ ਪੰਜਾਬ ਬਚਾਓ ਨਹੀਂ ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਹੋਣਾ ਚਾਹੀਦਾ ਹੈ। ਪਰੇਡ ‘ਚ ਝਾਕੀ ਨੂੰ ਸ਼ਾਮਲ ਨਾ ਕਰਨ ‘ਤੇ CM ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਝਾਕੀ ਨਹੀਂ ਦਿਖਾਈ ਗਈ, ਸਾਡੀ ਝਾਂਕੀ ਨੂੰ ਰੋਕਣ ਵਾਲੇ ਕੌਣ ਹਨ। ਹੁਣ ਪੰਜਾਬ ਭਰ ਵਿੱਚ ਝਾਕੀਆਂ ਕੱਢੀਆਂ ਜਾ ਰਹੀਆਂ ਹਨ। ਉਹ ਮੈਨੂੰ 15 ਅਗਸਤ ਨੂੰ ਝਾਂਕੀ ਲਿਆਉਣ ਦੀ ਗਾਰੰਟੀ ਦੇ ਰਹੇ ਹਨ।

By admin

Related Post

Leave a Reply