ਚੰਡੀਗੜ੍ਹ, 6 ਅਗਸਤ : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Meet Hayer) ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ (Parneet Kaur) ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਮੁਬਾਰਕਾਂ ਦਿੱਤੀਆ।
ਬਰਲਿਨ ਵਿਖੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਫ਼ਾਈਨਲ ਵਿੱਚ ਭਾਰਤੀ ਮਹਿਲਾ ਕੰਪਾਊਂਡ ਟੀਮ ਨੇ ਮੈਕਸੀਕੋ ਨੂੰ 235-229 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ। ਸੋਨ ਤਮਗਾ ਜੇਤੂ ਟੀਮ ਵਿੱਚ ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਵੀ ਸ਼ਾਮਲ ਸੀ।
ਖੇਡ ਮੰਤਰੀ ਨੇ ਸਮੁੱਚੀ ਟੀਮ ਨੂੰ ਇਸ ਇਤਿਹਾਸਕ ਪ੍ਰਾਪਤੀ ਲਈ ਵਧਾਈਆਂ ਦਿੰਦੇ ਕਿਹਾ ਕਿ ਮਾਣਮੱਤੀਆਂ ਕੁੜੀਆਂ ਨੇ ਤੀਰਅੰਦਾਜ਼ੀ ਖੇਡ ਵਿੱਚ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ। ਮੀਤ ਹੇਅਰ ਨੇ ਇਸ ਪ੍ਰਾਪਤੀ ਦਾ ਸਿਹਰਾ ਖਿਡਾਰਨਾਂ, ਉਨ੍ਹਾਂ ਦੇ ਕੋਚ ਅਤੇ ਮਾਪਿਆਂ ਸਿਰ ਬੰਨ੍ਹਿਆ।ਉਨ੍ਹਾਂ ਕਿਹਾ ਕਿ ਇਸ ਪ੍ਰਾਪਤੀ ਵਿੱਚ ਪੰਜਾਬ ਦੇ ਮਾਨਸਾ ਜ਼ਿਲੇ ਦੇ ਪਿੰਡ ਮੰਢਾਲੀ ਦੀ ਪ੍ਰਨੀਤ ਕੌਰ ਦਾ ਵੀ ਯੋਗਦਾਨ ਸੀ ਜਿਹੜੀ ਸੁਨਿਹਰੀ ਪ੍ਰਾਪਤੀ ਵਾਲੀ ਟੀਮ ਦੀ ਅਹਿਮ ਮੈਂਬਰ ਸੀ।
The post ਮੀਤ ਹੇਅਰ ਨੇ ਮਾਨਸਾ ਦੀ ਤੀਰਅੰਦਾਜ਼ ਪ੍ਰਨੀਤ ਕੌਰ ਨੂੰ ਵਿਸ਼ਵ ਚੈਂਪੀਅਨ ਬਣਨ ‘ਤੇ ਦਿੱਤੀਆਂ ਮੁਬਾਰਕਾਂ appeared first on Time Tv.