November 5, 2024

ਮਾਨ ਸਰਕਾਰ ਦੀਆਂ ਕੋਸ਼ਿਸ਼ਾਂ ਦੌਰਾਨ ਪੰਜਾਬ ‘ਚ ਝੋਨੇ ਦੀ ਲਿਫਟਿੰਗ ਨੇ ਫੜਿਆ ਜ਼ੋਰ

Latest Punjabi News | Mann government | Paddy lifting

ਪੰਜਾਬ : CM ਭਗਵੰਤ ਮਾਨ ਸਰਕਾਰ (CM Bhagwant Mann government) ਦੀਆਂ ਕੋਸ਼ਿਸ਼ਾਂ ਨੂੰ ਫਲ ਮਿਲਣਾ ਸ਼ੁਰੂ ਹੋ ਗਿਆ ਹੈ। ਇਨ੍ਹਾਂ ਯਤਨਾਂ ਸਦਕਾ ਪੰਜਾਬ ਵਿੱਚ ਝੋਨੇ ਦੀ ਲਿਫਟਿੰਗ ਲਗਾਤਾਰ ਜ਼ੋਰ ਫੜ ਰਹੀ ਹੈ। ਇਸ ਕਾਰਨ ਲਿਫਟਿੰਗ ਦਾ ਅੰਕੜਾ 4 ਲੱਖ ਮੀਟਰਕ ਟਨ ਨੂੰ ਪਾਰ ਕਰ ਗਿਆ ਹੈ। ਅੰਕੜਿਆਂ ਅਨੁਸਾਰ 27 ਅਕਤੂਬਰ ਨੂੰ 4.13 ਲੱਖ ਮੀਟਰਕ ਟਨ ਲਿਫਟਿੰਗ ਕੀਤੀ ਗਈ ਸੀ ਜਦਕਿ ਅੱਜ 28 ਅਕਤੂਬਰ ਨੂੰ 2288 ਮਿੱਲਰ ਲਿਫਟਿੰਗ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਅੱਜ ਲਿਫਟਿੰਗ ਦਾ ਅੰਕੜਾ 5 ਲੱਖ ਮੀਟਰਕ ਟਨ ਤੋਂ ਪਾਰ ਪਹੁੰਚਣ ਦੀ ਉਮੀਦ ਹੈ।

ਪੰਜਾਬ ਸਰਕਾਰ ਦੇ ਯਤਨਾਂ ਸਦਕਾ ਕਿਸਾਨਾਂ ਨੇ ਸੁੱਖ ਦਾ ਸਾਹ ਲਿਆ ਹੈ। ਲਿਫਟਿੰਗ ਸ਼ੁਰੂ ਹੋਣ ਨਾਲ ਕਿਸਾਨਾਂ ਦੀਆਂ ਮੁਸ਼ਕਲਾਂ ਘੱਟ ਜਾਣਗੀਆਂ। ਇੱਥੇ ਇਹ ਵੀ ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਦੀਵਾਲੀ ਮੌਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਪਰੇਸ਼ਾਨੀ ਨਹੀਂ ਹੋਵੇਗੀ, ਜਿਸ ਦੇ ਨਤੀਜੇ ਹੁਣ ਸਾਹਮਣੇ ਆ ਰਹੇ ਹਨ।

By admin

Related Post

Leave a Reply