November 5, 2024

ਮਾਈਗ੍ਰੇਨ ਤੇ ਚਮੜੀ ਲਈ ਬਹੁਤ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ

Lifestyle: ਮਹਿੰਦੀ ਦਾ ਨਾਮ ਸੁਣਦਿਆ ਹੀ ਦਿਮਾਗ ਵਿੱਚ ਹੱਥਾਂ ਵਾਲੀ ਮਹਿੰਦੀ ਆਉਂਦੀ ਹੈ, ਪਰੰਤੂ ਤੁਹਾਨੂੰ ਦੱਸ ਦਈਏ ਕਿ ਮਹਿੰਦੀ ਦੇ ਪੱਤਿਆਂ ਦੇ ਕਈ ਗੁਣਕਾਰੀ ਲਾਭ ਵੀ ਹਨ। ਮਹਿੰਦੀ ਦੀ ਵਰਤੋਂ ਲੋਕ ਪੁਰਾਣੇ ਸਮੇਂ ਤੋਂ ਕਰਦੇ ਆ ਰਹੇ ਹਨ। ਆਮ ਤੌਰ ’ਤੇ ਇਸ ਨੂੰ ਵਿਆਹ ਜਾਂ ਤਿਉਹਾਰ ਦੇ ਸਮੇਂ ’ਤੇ ਲਗਾਇਆ ਜਾਂਦਾ ਹੈ। ਹੱਥਾਂ-ਪੈਰਾਂ ਤੋਂ ਇਲਾਵਾ ਲੋਕ ਇਸ ਨੂੰ ਵਾਲਾਂ ’ਤੇ ਵੀ ਲਗਾਉਂਦੇ ਹਨ ਤਾਂਕਿ ਚਿੱਟੇ ਵਾਲਾਂ ਨੂੰ ਛੁਪਾਇਆ ਜਾ ਸਕੇ। ਪਰ ਕੀ ਤੁਸੀਂ ਜਾਣਦੇ ਹੋ ਕਿ ਇਨ੍ਹਾਂ ਸੱਭ ਤੋਂ ਇਲਾਵਾ ਵੀ ਮਹਿੰਦੀ ਦੇ ਕਈ ਗੁਣਕਾਰੀ ਲਾਭ ਹਨ।ਆਉ ਜਾਣਦੇ ਹਾਂ ਸਿਹਤ ਲਈ ਕਿੰਨੇ ਫ਼ਾਇਦੇਮੰਦ ਹਨ ਮਹਿੰਦੀ ਦੇ ਪੱਤੇ।

  • ਜੇਕਰ ਕੋਈ ਵਿਅਕਤੀ ਗੁਰਦੇ ਦੇ ਰੋਗ ਤੋਂ ਪ੍ਰੇਸ਼ਾਨ ਹੈ ਤਾਂ ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਪਾਉ। ਫਿਰ ਇਸ ਨੂੰ ਉਬਾਲ ਲਉ ਅਤੇ ਛਾਣ ਕੇ ਪੀਉ।
  • ਮਾਈਗ੍ਰੇਨ ਦੇ ਦਰਦ ਤੋਂ ਪ੍ਰੇਸ਼ਾਨ ਹੋ ਤਾਂ ਰਾਤ ਨੂੰ ਸੋਣ ਤੋਂ ਪਹਿਲਾਂ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖੋ। ਸਵੇਰੇ ਉਠਦੇ ਹੀ ਇਸ ਪਾਣੀ ਨੂੰ ਛਾਣ ਲਉ ਅਤੇ ਇਸ ਦੀ ਵਰਤੋਂ ਕਰੋ।
  • ਚਮੜੀ ਦਾ ਰੋਗ ਹੋਣ ’ਤੇ ਮਹਿੰਦੀ ਦੇ ਰੁੱਖ ਦੀ ਛਾਲ ਨੂੰ ਪੀਸ ਕੇ ਕਾੜ੍ਹਾ ਬਣਾ ਲਉ, ਫਿਰ ਇਸ ਦੀ ਇਕ ਮਹੀਨੇ ਤਕ ਵਰਤੋਂ ਕਰੋ ਪਰ ਧਿਆਨ ਰੱਖੋ ਕਿ ਇਸ ਪ੍ਰਕਿਿਰਆ ਦੌਰਾਨ ਸਾਬਣ ਦੀ ਵਰਤੋਂ ਤੋਂ ਪਰਹੇਜ਼ ਕਰੋ। ਇਸ ਸਮੱਸਿਆ ਵਿਚ ਮਹਿੰਦੀ ਇਕ ਵਰਦਾਨ ਹੈ।
  • ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਅਪਣੇ ਪੈਰਾਂ ਦੀਆਂ ਤਲੀਆਂ ਅਤੇ ਹੱਥਾਂ ’ਤੇ ਲਗਾਉ।ਅੱਧਾ ਲੀਟਰ ਪਾਣੀ ਵਿਚ 50 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਪੀਸ ਕੇ ਉਬਾਲ ਲਉ, ਜਦੋਂ 100 ਗ੍ਰਾਮ ਪਾਣੀ ਬਚ ਜਾਵੇ ਤਾਂ ਇਸ ਨੂੰ ਛਾਣ ਕੇ ਪੀ ਲਉ।
  • ਜੇ ਤੁਹਾਡੇ ਸਰੀਰ ਦਾ ਕੋਈ ਅੰਗ ਸੜ ਗਿਆ ਹੈ ਤਾਂ ਮਹਿੰਦੀ ਦੇ ਪੱਤਿਆਂ ਦਾ ਗਾੜ੍ਹਾ ਲੇਪ ਤਿਆਰ ਕਰੋ ਅਤੇ ਇਸ ਨੂੰ ਸੜੀ ਹੋਈ ਥਾਂ ’ਤੇ ਲਗਾਉ।ਜਲਣ ਤੁਰਤ ਸ਼ਾਂਤ ਹੋ ਜਾਵੇਗੀ।
  • ਮਹਿੰਦੀ ਦੇ ਪੱਤਿਆਂ ਨੂੰ ਚਬਾਉਣ ਨਾਲ ਮੂੰਹ ਦੇ ਛਾਲੇ ਠੀਕ ਹੋ ਜਾਂਦੇ ਹਨ।
  • ਪੀਲੀਏ ਦੀ ਬਿਮਾਰੀ ਤੋਂ ਵੀ ਰਾਹਤਗਾਰ ਸਾਬਤ ਹੁੰਦੇ ਹਨ ਮਹਿੰਦੀ ਦੇ ਪੱਤੇ, ਰਾਤ ਨੂੰ 200 ਗ੍ਰਾਮ ਪਾਣੀ ਵਿਚ 100 ਗ੍ਰਾਮ ਮਹਿੰਦੀ ਦੇ ਪੱਤਿਆਂ ਨੂੰ ਕੁੱਟ ਕੇ ਭਿਉਂ ਕੇ ਰੱਖ ਲਉ ਅਤੇ ਸਵੇਰੇ ਛਾਣ ਕੇ ਪੀਉ। ਅਜਿਹਾ ਇਕ ਹਫ਼ਤੇ ਤਕ ਰੋਜ਼ਾਨਾ ਕਰੋ। ਇਹ ਪੀਲੀਆ ਨੂੰ ਦੂਰ ਕਰਨ ਵਿਚ ਬੜਾ ਕਾਰਗਾਰ ਸਾਬਤ ਹੁੰਦਾ ਹੈ।ਇਸਤੋਂ ਇਹ ਸਾਬਿਤ ਹੁੰਦਾ ਹੈ ਕਿ ਮਹਿੰਦੀ ਦੇ ਪੱਤੇ ਸਿਰਫ਼ ਹੱਥਾਂ ਨੂਂ ਰੰਗਦਾਰ ਕਰਨ ਲਈ ਨਹੀਂ ਬਲਕਿ ਸਰੀਰ ਦੇ ਕਈ ਰੋਗਾਂ ਤੋਂ ਵੀ ਮੁਕਤ ਕਰਵਾਉਣ ਵਿੱਚ ਮਦਦਗਾਰ ਹਨ।

By admin

Related Post

Leave a Reply