ਅੰਮ੍ਰਿਤਸਰ: ਅਜਨਾਲਾ ਅਧੀਨ ਪੈਂਦੇ ਪਿੰਡ ਕੰਦੋਵਾਲੀ ਵਿੱਚ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰਨ ਵਾਲੇ ਵਿਅਕਤੀ ਦੀ ਪਤਨੀ ਦਾ ਰੋ-ਰੋ ਕੇ ਬੁਰਾ ਹਾਲ ਹੈ। ਉਸ ਦਾ ਕਹਿਣਾ ਹੈ ਕਿ ਉਸ ਦਾ ਪਤੀ ਕਿਸੇ ਮਾਨਸਿਕ ਤਣਾਅ ਵਿਚ ਨਹੀਂ ਸੀ ਸਗੋਂ ਨਸ਼ੇ ਦਾ ਆਦੀ ਸੀ, ਜਿਸ ਕਾਰਨ ਉਸ ਨੇ ਉਕਤ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ।

ਉਸ ਨੇ ਖੁਦ ਆਪਣੇ ਪਤੀ ਨੂੰ ਕਈ ਵਾਰ ਨਸ਼ਾ ਕਰਦੇ ਫੜਿਆ ਹੈ ਅਤੇ ਇਸੇ ਕਾਰਨ ਉਹ ਕਾਫੀ ਸਮੇਂ ਤੋਂ ਆਪਣੀਆਂ ਦੋ ਬੇਟੀਆਂ ਨਾਲ ਘਰ ਵਿਚ ਹੀ ਰਹਿ ਰਹੀ ਹੈ। ਪਤਨੀ ਨੇ ਰੋਂਦੇ ਹੋਏ ਕਿਹਾ ਕਿ ਉਹ ਆਪ ਮਰ ਜਾਂਦਾ ਪਰ ਆਪਣੇ ਮਾਸੂਮ ਭਤੀਜੇ ਨੂੰ ਨਹੀਂ ਮਾਰਦਾ ਕਿਉਂਕਿ ਉਹ ਮੇਰਾ ਪੁੱਤਰ ਸੀ ਅਤੇ ਮੈਨੂੰ ਮੰਮੀ ਕਹਿ ਕੇ ਬੁਲਾਉਂਦਾ ਸੀ। ਉਸ ਨੇ ਕਿਹਾ ਕਿ ਮੇਰੀਆਂ 2 ਬੇਟੀਆਂ ਹਨ ਅਤੇ ਮੈਨੂੰ ਬੇਟੇ ਦੀ ਉਮੀਦ ਸੀ।ਉਸਦਾ ਪਤੀ ਅਪਣੇ ਭਾਈ ਨਾਲ ਰੰਜਿਸ਼ ਰੱਖਦਾ ਸੀ ਕਿ ਉਸਦੇ ਪਰ ਮੁੰਡਾ ਹੈ ਅਤੇ ਮਾਤਾ-ਪਿਤਾ ਸਾਰੀ ਸੰਪਤੀ ਉਸਦੇ ਭਾਈ ਨੂੰ ਦੇ ਦੇਣਗੇ।ਇਸ ਰੰਜਿਸ਼ ਦੇ ਕਾਰਨ ਅੱਜ ਉਸਦੇ 3 ਮੈਂਬਰਾਂ ਦਾ ਕਤਲ ਕਰ ਦਿੱਤਾ।

Leave a Reply