ਮਹਾਰਾਸ਼ਟਰ: ਮਹਾਰਾਸ਼ਟਰ ਦੇ ਅਮਰਾਵਤੀ ਜ਼ਿਲ੍ਹੇ (Amaravati District) ‘ਚ ਅੱਜ ਦੁਪਹਿਰ ਨੂੰ 4.2 ਤੀਬਰਤਾ ਦਾ ਭੂਚਾਲ ਆਇਆ। ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ (National Center for Seismology),(ਐਨ.ਸੀ.ਐਸ.) ਨੇ ਇਹ ਜਾਣਕਾਰੀ ਦਿੱਤੀ। ਅਮਰਾਵਤੀ ਨਿਵਾਸੀ ਉਪ-ਜ਼ਿਲ੍ਹਾ ਮੈਜਿਸਟਰੇਟ (ਨਿਵਾਸੀ ਡਿਪਟੀ ਕਲੈਕਟਰ) ਅਨਿਲ ਭਾਟਕਰ ਨੇ ਕਿਹਾ ਕਿ ਕਿਸੇ ਜਾਨੀ ਜਾਂ ਜਾਇਦਾਦ ਦੇ ਨੁਕਸਾਨ ਦੀ ਕੋਈ ਖ਼ਬਰ ਨਹੀਂ ਹੈ।
ਐਨ.ਸੀ.ਐਸ. ਨੇ ਕਿਹਾ ਕਿ ਭੂਚਾਲ ਜ਼ਿਲ੍ਹੇ ਵਿੱਚ ਦੁਪਹਿਰ 1.37 ਵਜੇ ਆਇਆ। ਭਾਟਕਰ ਨੇ ਦੱਸਿਆ ਕਿ ਚਿਕਲਧਾਰਾ, ਕਟਕੁੰਭ, ਚੁਰਨੀ, ਪਚਡੋਂਗਰੀ ਤਾਲੁਕਾ ਅਤੇ ਮੇਲਘਾਟ ਖੇਤਰਾਂ ਵਿੱਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਅਕੋਟ ਇਲਾਕੇ ਦੇ ਪਰਤਵਾੜਾ ਕਸਬੇ ਅਤੇ ਧਰਨੀ ਦੇ ਕੁਝ ਹਿੱ.ਸਿਆਂ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ।