ਮੁੰਬਈ : ਬਾਲੀਵੁੱਡ ਦੇ ਮਸ਼ਹੂਰ ਫਿਲਮਕਾਰ ਕਰਨ ਜੌਹਰ (Famous Filmmaker Karan Johar) ਇਕ ਵੈੱਬ ਸੀਰੀਜ਼ ਦਾ ਨਿਰਦੇਸ਼ਨ ਕਰ ਸਕਦੇ ਹਨ। ਕਰਨ ਜੌਹਰ ਨੇ ਕਈ ਸੁਪਰਹਿੱਟ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇੱਕ ਨਿਰਮਾਤਾ ਦੇ ਤੌਰ ‘ਤੇ ਕਰਨ ਜੌਹਰ ਨੇ ਦ ਫੈਬੂਲਸ ਲਾਈਵਜ਼ ਆਫ਼ ਬਾਲੀਵੁੱਡ ਵਾਈਵਜ਼, ਦਿ ਫੇਮ ਗੇਮ, ਸ਼ੋਅਟਾਈਮ, ਗਿਆਰਾਹ ਗਿਆਰਾਹ ਅਤੇ ਕਾਲ ਮੀ ਬੇ ਵਰਗੀਆਂ ਵੈੱਬ ਸੀਰੀਜ਼ ਬਣਾਈਆਂ ਹਨ। ਕਰਨ ਜੌਹਰ ਹੁਣ ਵੈੱਬ ਸੀਰੀਜ਼ ਵੀ ਡਾਇਰੈਕਟ ਕਰ ਸਕਦੇ ਹਨ।
ਦੱਸਿਆ ਜਾ ਰਿਹਾ ਹੈ ਕਿ ਕਰਨ ਜੌਹਰ ਜਿਸ ਵੈੱਬ ਸੀਰੀਜ਼ ਨੂੰ ਡਾਇਰੈਕਟ ਕਰਨਗੇ, ਉਹ ਉਨ੍ਹਾਂ ਦੇ ਦਿਲ ਦੇ ਬਹੁਤ ਕਰੀਬ ਹੈ। ਸ਼ੋਅ ਦੀ ਕਾਸਟ ਬਾਰੇ ਅਜੇ ਕੋਈ ਅਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਪਰ ਕਰਨ ਇਸ ਨੂੰ ਹਿੰਦੀ ਸਿਨੇਮਾ ਦੀਆਂ ਕੁਝ ਚੋਟੀ ਦੀਆਂ ਅਦਾਕਾਰਾਂ ਨਾਲ ਬਣਾਉਣ ਜਾ ਰਹੇ ਹਨ। ਇਹ ਵੈੱਬ ਸੀਰੀਜ਼ ਡਿਜੀਟਲ ਪਲੇਟਫਾਰਮ ਨੈਟਿਫਲਕਸ ਲਈ ਬਣਾਈ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਇਸ ਸ਼ੋਅ ਦੀ ਸਕ੍ਰਿਪਟ ਫਾਈਨਲ ਹੋ ਚੁੱਕੀ ਹੈ ਅਤੇ ਜੇਕਰ ਸਭ ਕੁਝ ਠੀਕ ਰਿਹਾ ਤਾਂ ਕਰਨ ਜੌਹਰ ਅਗਲੇ ਸਾਲ ਜਨਵਰੀ ਤੋਂ ਇਸ ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਇਸ ਨੂੰ ਸਾਲ 2026 ‘ਚ ਰਿਲੀਜ਼ ਕਰਨ ਦੀ ਯੋਜਨਾ ਹੈ।