ਮਲਾਵੀ : ਮਲਾਵੀ ਦੇ ਉਪ ਰਾਸ਼ਟਰਪਤੀ ਅਤੇ ਦੇਸ਼ ਦੀ ਸਾਬਕਾ ਪਹਿਲੀ ਮਹਿਲਾ ਨੂੰ ਲੈ ਕੇ ਜਾ ਰਿਹਾ ਇਕ ਫੌਜੀ ਜਹਾਜ਼ ਬੀਤੇ ਦਿਨ ਬਲੈਨਟਾਇਰ ਨੇੜੇ ਲਾਪਤਾ ਹੋ ਗਿਆ ਅਤੇ ਫੌਜੀ ਪਹਾੜੀ ਜੰਗਲਾਂ (The Mountainous Forests) ‘ਚ ਇਸ ਦੀ ਭਾਲ ਕਰ ਰਹੇ ਹਨ। ਪ੍ਰਧਾਨ ਲਾਜ਼ਰਸ ਚੱਕਵੇਰਾ ਨੇ ਇਹ ਜਾਣਕਾਰੀ ਦਿੱਤੀ।

ਉਪ ਰਾਸ਼ਟਰਪਤੀ ਸੋਲੋਸ ਚਿਲਿਮਾ, 51, ਸਾਬਕਾ ਪ੍ਰਥਮ ਮਹਿਲਾ ਸ਼ਨੀਲੇ ਜ਼ਿੰਬੀਰੀ ਅਤੇ ਅੱਠ ਹੋਰਾਂ ਨੂੰ ਲੈ ਕੇ ਜਹਾਜ਼ ਦੱਖਣੀ ਅਫਰੀਕੀ ਦੇਸ਼ ਦੀ ਰਾਜਧਾਨੀ ਲਿਲੋਂਗਵੇ ਤੋਂ ਬੀਤੀ ਸਵੇਰੇ 9.17 ਵਜੇ ਉਡਾਣ ਭਰੀ ਅਤੇ ਲਗਭਗ 45 ਮਿੰਟ ਬਾਅਦ ਮਜ਼ੂਜ਼ੂ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨਾ ਸੀ, ਜੋ ਕਿ 370 ਕਿਲੋਮੀਟਰ ਦੂਰ ਸੀ।

ਚਕਵੇਰਾ ਨੇ ਕਿਹਾ ਕਿ ਏਅਰ ਟ੍ਰੈਫਿਕ ਕੰਟਰੋਲਰ ਨੇ ਦੱਸਿਆ ਕਿ ਖਰਾਬ ਮੌਸਮ ਕਾਰਨ ਜਹਾਜ਼ ਲੈਂਡ ਨਹੀਂ ਕਰ ਸਕਿਆ ਅਤੇ ਵਾਪਸ ਪਰਤਿਆ। ਉਸ ਨੇ ਕਿਹਾ ਕਿ ਹਵਾਈ ਆਵਾਜਾਈ ਕੰਟਰੋਲਰਾਂ ਦਾ ਜਹਾਜ਼ ਨਾਲ ਸੰਪਰਕ ਟੁੱਟ ਗਿਆ ਅਤੇ ਕੁਝ ਹੀ ਦੇਰ ਬਾਅਦ ਇਹ ਰਾਡਾਰ ਦੀ ਪਹੁੰਚ ਤੋਂ ਬਾਹਰ ਹੋ ਗਿਆ।

ਰਾਸ਼ਟਰਪਤੀ ਨੇ ਕਿਹਾ, “ਮੈਂ ਜਾਣਦਾ ਹਾਂ ਕਿ ਇਹ ਦਿਲ ਦਹਿਲਾਉਣ ਵਾਲੀ ਸਥਿਤੀ ਹੈ। ਅਸੀਂ ਸਾਰੇ ਚਿੰਤਤ ਹਾਂ। ਪਰ ਮੈਂ ਤੁਹਾਨੂੰ ਯਕੀਨ ਦਿਵਾਉਣਾ ਚਾਹੁੰਦਾ ਹਾਂ ਕਿ ਮੈਂ ਜਹਾਜ਼ ਨੂੰ ਲੱਭਣ ਲਈ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ ਹਾਂ। ਮੈਂ ਇਹ ਵੀ ਉਮੀਦ ਕਰ ਰਿਹਾ ਹਾਂ ਕਿ ਸਾਰੇ ਲੋਕ ਜੀਵਿਤ ਹੋਣਗੇ।

The post ਮਲਾਵੀ ਦੇ ਉਪ ਰਾਸ਼ਟਰਪਤੀ ਸੋਲੋਸ ਚਿਲਿਮਾ ਹੋਏ ਲਾਪਤਾ appeared first on Timetv.

Leave a Reply