ਮਮਤਾ ਬੈਨਰਜੀ ਇਕ ਵਾਰ ਫਿਰ ਹੋਏ ਜ਼ਖਮੀ
By admin / April 27, 2024 / No Comments / Punjabi News
ਕੋਲਕਾਤਾ: ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ (West Bengal Chief Minister Mamata Banerjee) ਇਕ ਵਾਰ ਫਿਰ ਜ਼ਖਮੀ ਹੋ ਗਏ ਹਨ। ਦੁਰਗਾਪੁਰ ਵਿੱਚ ਹੈਲੀਕਾਪਟਰ ‘ਤੇ ਚੜਨ ਦੌਰਾਨ ਮਮਤਾ ਬੈਨਰਜੀ ਨੂੰ ਇਹ ਚੋਟ ਲੱਗੀ। ਉਹ ਹੈਲੀਕਾਪਟਰ ਰਾਹੀਂ ਦੁਰਗਾਪੁਰ ਤੋਂ ਆਸਨਸੋਲ ਜਾ ਰਹੇ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਉਨ੍ਹਾਂ ਨੂੰ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਚੁੱਕ ਲਿਆ। ਹਾਲਾਂਕਿ, ਉਹ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ ਅਤੇ ਆਸਨਸੋਲ ਲਈ ਰਵਾਨਾ ਹੋ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਬਾਅਦ ਵਿੱਚ ਉਨ੍ਹਾਂ ਨੂੰ ਉਥੇ ਤਾਇਨਾਤ ਸੁਰੱਖਿਆ ਮੁਲਾਜ਼ਮਾਂ ਨੇ ਚੁੱਕ ਲਿਆ। ਹਾਲਾਂਕਿ, ਉਹ ਗੰਭੀਰ ਰੂਪ ਨਾਲ ਜ਼ਖਮੀ ਨਹੀਂ ਹੋਏ ਅਤੇ ਆਸਨਸੋਲ ਲਈ ਰਵਾਨਾ ਹੋ ਗਏ। ਤੁਹਾਨੂੰ ਦੱਸ ਦੇਈਏ ਕਿ ਉਹ ਆਸਨਸੋਲ ਟੀ.ਐਮ.ਸੀ. ਉਮੀਦਵਾਰ ਸ਼ਤਰੂਘਨ ਸਿਨਹਾ ਦੇ ਸਮਰਥਨ ਵਿੱਚ ਇੱਕ ਰੈਲੀ ਨੂੰ ਸੰਬੋਧਿਤ ਕਰਨ ਜਾ ਰਹੇ ਸਨ। ਜਦੋਂ ਮਮਤਾ ਬੈਨਰਜੀ ਹੈਲੀਕਾਪਟਰ ਦੇ ਅੰਦਰ ਜਾ ਰਹੇ ਸਨ ਤਾਂ ਉਸੇ ਸਮੇਂ ਉਨ੍ਹਾਂ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਲੜਖੜਾ ਕੇ ਡਿੱਗ ਗਏ। ਉਨ੍ਹਾਂ ਦੇ ਪੈਰ ਵਿੱਚ ਹਲਕੀ ਸੱਟ ਲੱਗੀ ਹੈ।।
ਜਦੋਂ ਇਹ ਘਟਨਾ ਵਾਪਰੀ ਤਾਂ ਉਨ੍ਹਾਂ ਦੇ ਸੁਰੱਖਿਆ ਕਰਮਚਾਰੀਆਂ ਨੇ ਤੁਰੰਤ ਉਨ੍ਹਾਂ ਦੀ ਮਦਦ ਕੀਤੀ। ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕੁਝ ਸਮੇਂ ਬਾਅਦ ਦੁਰਗਾਪੁਰ ਤੋਂ ਆਸਨਸੋਲ ਲਈ ਰਵਾਨਾ ਹੋ ਗਏ। ਟੀ.ਐਮ.ਸੀ ਸੂਤਰਾਂ ਨੇ ਦੱਸਿਆ ਕਿ ਉਸ ਦੀ ਸੱਟ ਬਹੁਤ ਗੰਭੀਰ ਨਹੀਂ ਹੈ ਅਤੇ ਉਹ ਆਸਨਸੋਲ ਵਿੱਚ ਪਾਰਟੀ ਦੀ ਚੋਣ ਰੈਲੀ ਵਿੱਚ ਸ਼ਾਮਲ ਹੋਣਗੇ। ਦੱਸ ਦੇਈਏ ਕਿ ਉਹ ਪਹਿਲਾਂ ਵੀ ਕਈ ਵਾਰ ਜ਼ਖਮੀ ਹੋ ਚੁੱਕੇ ਹਨ।
ਉਹ ਪਹਿਲਾਂ ਵੀ ਹੋ ਚੁੱਕੇ ਹਨ ਜ਼ਖਮੀ
ਜ਼ਿਕਰਯੋਗ ਹੈ ਕਿ ਮਮਤਾ ਕੁਝ ਦਿਨ ਪਹਿਲਾਂ ਆਪਣੀ ਰਿਹਾਇਸ਼ ‘ਤੇ ਜ਼ਖਮੀ ਹੋ ਗਈ ਸੀ। ਉਹ ਘਰ ‘ਚ ਸੈਰ ਕਰਦੇ ਸਮੇਂ ਡਿੱਗ ਪਈ ਸੀ, ਜਿਸ ਕਾਰਨ ਉਸ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਉਹ ਘਰ ‘ਚ ਸੈਰ ਕਰਦੇ ਸਮੇਂ ਡਿੱਗ ਪਏ ਸਨ, ਜਿਸ ਕਾਰਨ ਉਨ੍ਹਾਂ ਦੇ ਸਿਰ ‘ਤੇ ਸੱਟ ਲੱਗ ਗਈ ਸੀ। ਉਨ੍ਹਾਂ ਨੂੰ ਤੁਰੰਤ ਇਲਾਜ ਲਈ ਐੱਸ.ਐੱਸ.ਕੇ.ਐੱਮ. ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਨੂੰ ਟਾਂਕੇ ਵੀ ਲਾਏ ਗਏ। 2021 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਵੀ ਉਹ ਜ਼ਖਮੀ ਹੋ ਗਏ ਸਨ।