ਮਥੁਰਾ ਸੀਟ ਤੋਂ ਹੇਮਾ ਮਾਲਿਨੀ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ
By admin / April 4, 2024 / No Comments / Punjabi News
ਮਥੁਰਾ : ਉੱਤਰ ਪ੍ਰਦੇਸ਼ ਦੀ ਮਥੁਰਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਉਮੀਦਵਾਰ ਹੇਮਾ ਮਾਲਿਨੀ (The Bharatiya Janata Party candidate Hema Malini) ਨੇ ਵੀਰਵਾਰ ਨੂੰ ਯਾਨੀ ਅੱਜ ਆਪਣਾ ਨਾਮਜ਼ਦਗੀ ਪੱਤਰ ਦਾਖਲ ਕੀਤਾ ਹੈ। ਮਥੁਰਾ ਤੋਂ 2014 ਅਤੇ 2019 ਦੀਆਂ ਚੋਣਾਂ ਵਿੱਚ ਸੰਸਦ ਮੈਂਬਰ ਚੁਣੀ ਗਈ ਹੇਮਾ ਮਾਲਿਨੀ ਨੂੰ ਪਾਰਟੀ ਨੇ ਲਗਾਤਾਰ ਤੀਜੀ ਵਾਰ ਇਸ ਸੀਟ ਤੋਂ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦੀ ਨਾਮਜ਼ਦਗੀ ਸਮੇਂ ਸੂਬੇ ਦੇ ਜਲ ਸ਼ਕਤੀ ਮੰਤਰੀ ਸਵਤੰਤਰ ਦੇਵ ਸਿੰਘ ਵੀ ਮੌਜੂਦ ਸਨ।
ਨਾਮਜ਼ਦਗੀ ਤੋਂ ਪਹਿਲਾਂ ਹੇਮਾ ਮਾਲਿਨੀ ਨੇ ਕਿਹਾ, ‘ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਮੈਂ ਜਨਤਾ ਲਈ ਹੋਰ ਵਿਕਾਸ ਕਾਰਜ ਕਰਨ ਲਈ ਤੀਜੀ ਵਾਰ ਇੱਥੇ ਆਈ ਹਾਂ ਅਤੇ ਬਾਕੀ ਬਚੇ ਸਾਰੇ ਕੰਮ ਪੂਰੇ ਕਰਾਂਗੀ। ਸਾਰਿਆਂ ਨਾਲ ਮਿਲ ਕੇ ਇੱਥੇ ਵਿਕਾਸ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਵਾਰ ਲੋਕ ਸਭਾ ਚੋਣਾਂ ਵਿੱਚ ਮਥੁਰਾ ਵਿੱਚ ਯਮੁਨਾ ਨਦੀ ਦੀ ਸਫ਼ਾਈ ਦਾ ਕੰਮ ਪੂਰਾ ਕਰਨਾ, 84 ਕੋਸੀ ਪਰਿਕਰਮਾ ਮਾਰਗ ਦਾ ਨਿਰਮਾਣ ਅਤੇ ਰੇਲਵੇ ਟ੍ਰੈਕ ਦੇ ਨਿਰਮਾਣ ਵਰਗੇ ਮੁੱਦੇ ਅਹਿਮ ਹਨ।
ਪਿਛਲੇ 10 ਸਾਲਾਂ ‘ਚ ਯਮੁਨਾ ਸਾਫ ਕਿਉਂ ਨਹੀਂ ਹੋ ਪਾਈ?
ਇਸ ‘ਤੇ ਹੇਮਾ ਮਾਲਿਨੀ ਨੇ ਕਿਹਾ, ‘ਇਹ ਇੰਨਾ ਆਸਾਨ ਨਹੀਂ ਹੈ। 50 ਸਾਲਾਂ ਵਿੱਚ ਵੀ ਤਾਂ ਕਿਸੇ ਨੇ ਨਹੀਂ ਕੀਤਾ, 10 ਸਾਲਾਂ ਵਿੱਚ ਕਰਨਾ ਮੁਸ਼ਕਲ ਹੈ । 10 ਸਾਲ ਕੀ ਹੈ, ਇਸ ਲਈ 50 ਸਾਲ ਹੋਰ ਚਾਹੀਦੇ ਹਨ। ਫਿਰ ਵੀ ਅਸੀਂ ਲੋਕ ਹਾਂ, ਮੋਦੀ ਜੀ ਉਥੇ, ਯੋਗੀ ਜੀ ਉਥੇ, ਅਸੀਂ ਸਾਰੇ ਮਿਲ ਕੇ ਇਹ ਕੰਮ ਜਲਦੀ ਕਰਾਂਗੇ।
ਮਥੁਰਾ ‘ਚ ਦੂਜੇ ਪੜਾਅ ‘ਚ ਹੋਵੇਗੀ ਵੋਟਿੰਗ
ਮਥੁਰਾ ਸੀਟ ‘ਤੇ ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ‘ਚ 26 ਅਪ੍ਰੈਲ ਨੂੰ ਵੋਟਿੰਗ ਹੋਵੇਗੀ। ਇਸ ਪੜਾਅ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 4 ਅਪ੍ਰੈਲ ਹੈ। ਨਾਮਜ਼ਦਗੀ ਪੱਤਰਾਂ ਦੀ ਪੜਤਾਲ 5 ਅਪ੍ਰੈਲ ਨੂੰ ਹੋਵੇਗੀ ਜਦਕਿ 8 ਅਪ੍ਰੈਲ ਤੱਕ ਨਾਮ ਵਾਪਸ ਲਏ ਜਾ ਸਕਣਗੇ।
ਲੋਕ ਸਭਾ ਚੋਣਾਂ ਤੋਂ ਪਹਿਲਾਂ ਸਮਾਜਵਾਦੀ ਪਾਰਟੀ (ਸਪਾ) ਅਤੇ ਰਾਸ਼ਟਰੀ ਲੋਕ ਦਲ (ਆਰਐਲਡੀ) ਵੱਖ ਹੋ ਗਏ ਹਨ। ਅਜਿਹੇ ‘ਚ ਆਰਐੱਲਡੀ ਪ੍ਰਧਾਨ ਜਯੰਤ ਚੌਧਰੀ ਨੇ ਸਪਾ ‘ਤੇ ਵਾਰ-ਵਾਰ ਲੋਕ ਸਭਾ ਸੀਟਾਂ ‘ਤੇ ਉਮੀਦਵਾਰ ਬਦਲਣ ਵਾਲੀ ਚੁਟਕੀ ਲਈ ਹੈ। ਜਯੰਤ ਚੌਧਰੀ ਨੇ ਸੋਸ਼ਲ ਮੀਡੀਆ ਹੈਂਡਲ ‘ਤੇ ਲਿਖਿਆ –ਵਿਰੋਧ ਵਿੱਚ ਲੋਕ ਸਭਾ ਦੇ ਉਮੀਦਵਾਰ ਦੀ ਟਿਕਟ ਸਿਰਫ਼ ਭਾਗਾਂ ਵਾਲਿਆਂ ਨੂੰ ਹੀ ਕੁਝ ਘੰਟਿਆਂ ਲਈ ਮਿਲਦੀ ਹੈ। ਉਨ੍ਹਾਂ ਅੱਗੇ ਵਿਅੰਗ ਕਰਦਿਆਂ ਲਿਖਿਆ ਕਿ ਜਿਨ੍ਹਾਂ ਦੀ ਟਿਕਟ ਨਹੀਂ ਕੱਟੀ ਗਈ ,ਉਨ੍ਹਾਂ ਦੀ ਕਿਸਮਤ।