ਫ਼ਿਰੋਜ਼ਪੁਰ : ਭਾਰਤੀ ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) (Indian Border Security Force) (BSF) ਨੇ ਬੀਤੀ ਅੱਧੀ ਰਾਤ ਨੂੰ ਫ਼ਿਰੋਜ਼ਪੁਰ ਭਾਰਤ-ਪਾਕਿ ਸਰਹੱਦ (Ferozepur Indo-Pak border) ‘ਤੇ ਪਾਕਿਸਤਾਨ ਤੋਂ ਆਉਣ ਵਾਲੇ ਡਰੋਨ ਦੀ ਆਵਾਜ਼ ਸੁਣੀ, ਜਿਸ ਤੋਂ ਬਾਅਦ ਬੀ.ਐੱਸ.ਐੱਫ ਵੱਲੋਂ ਕਾਰਵਾਈ ਕਰਦਿਆਂ ਡਰੋਨ ਨੂੰ ਰੋਕਿਆ ਗਿਆ।
ਬਾਅਦ ਵਿੱਚ ਬੀ.ਐਸ.ਐਫ. ਵੱਲੋਂ ਭਾਰਤੀ ਸਰਹੱਦ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਦੱਸਿਆ ਜਾਂਦਾ ਹੈ ਕਿ ਬੀ.ਐਸ.ਐਫ ਦੀ 182 ਬਟਾਲੀਅਨ ਵੱਲੋਂ ਫ਼ਿਰੋਜ਼ਪੁਰ ਸਰਹੱਦ ਦੇ ਬੀ.ਓ.ਪੀ ਲੱਖਾ ਸਿੰਘ ਵਾਲਾ ਦੇ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਅਤੇ ਇਸ ਆਪਰੇਸ਼ਨ ਦੌਰਾਨ ਪਿੰਡ ਨੇੜਿਓਂ ਇੱਕ ਏ.ਕੇ. 47 ਰਾਈਫ਼ਲ, 2 ਮੈਗਜ਼ੀਨ, 40 ਜਿੰਦਾ ਕਾਰਤੂਸ ਅਤੇ ਹਜ਼ਾਰਾਂ ਰੁਪਏ ਭਾਰਤੀ ਕਰੰਸੀ ਬਰਾਮਦ ਮਿਲੀ ਹੈ। ਫਿਲਹਾਲ ਬੀ.ਐਸ.ਐਫ. ਵੱਲੋਂ ਤਲਾਸ਼ੀ ਮੁਹਿੰਮ ਜਾਰੀ ਹੈ।