ਭਾਰਤ ਦਾ ਪਾਸਪੋਰਟ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਪਾਸਪੋਰਟ
By admin / April 25, 2024 / No Comments / World News
ਸਿਡਨੀ : ਆਸਟ੍ਰੇਲੀਅਨ ਫਰਮ ਕੰਪੇਰ ਦ ਮਾਰਕਿਟ ਏ.ਯੂ ਨੇ ਦੁਨੀਆ ਭਰ ਦੇ ਪਾਸਪੋਰਟਾਂ ਦੀ ਰੈਂਕਿੰਗ ‘ਤੇ ਇਕ ਅਧਿਐਨ ਕੀਤਾ ਹੈ, ਜਿਸ ਦੇ ਮੁਤਾਬਕ ਭਾਰਤ ਦਾ ਪਾਸਪੋਰਟ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਪਾਸਪੋਰਟ ਬਣ ਗਿਆ ਹੈ ਜਦਕਿ ਯੂ.ਏ.ਈ ਦਾ ਪਾਸਪੋਰਟ ਸਿਖਰ ‘ਤੇ ਰਿਹਾ ਹੈ। ਅਧਿਐਨ ਮੁਤਾਬਕ ਭਾਰਤ ਦੇ ਪਾਸਪੋਰਟ ਨੇ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਅਧਿਐਨ ‘ਚ ਸਾਰੇ ਦੇਸ਼ਾਂ ਦੇ ਪਾਸਪੋਰਟਾਂ ਦੀ ਤੁਲਨਾ ਕਰਨ ‘ਤੇ ਸਾਹਮਣੇ ਆਇਆ ਹੈ ਕਿ ਭਾਰਤ ਦਾ ਪਾਸਪੋਰਟ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਪਾਸਪੋਰਟ ਹੈ। ਆਸਟ੍ਰੇਲੀਅਨ ਫਰਮ ਦੇ ਅਧਿਐਨ ਦੇ ਅਨੁਸਾਰ, ਇੱਕ ਭਾਰਤੀ ਪਾਸਪੋਰਟ ਦੀ ਕੀਮਤ 10 ਸਾਲ ਦੀ ਵੈਧਤਾ ਲਈ $18.07 (1,505 ਰੁਪਏ) ਹੈ, ਜਦੋਂ ਕਿ ਯੂ.ਏ.ਈ 5-ਸਾਲ ਦੇ ਪਾਸਪੋਰਟ ਲਈ $17.70 (1,474 ਰੁਪਏ) ਚਾਰਜ ਕਰਦਾ ਹੈ।
ਅਧਿਐਨ ਮੁਤਾਬਕ ਭਾਰਤ ਦਾ ਪਾਸਪੋਰਟ ਦੂਜਾ ਸਭ ਤੋਂ ਸਸਤਾ ਪਾਸਪੋਰਟ ਹੋਣ ਤੋਂ ਇਲਾਵਾ ਵੈਧਤਾ ਦੀ ਸਾਲਾਨਾ ਲਾਗਤ ਦੇ ਲਿਹਾਜ਼ ਨਾਲ ਦੁਨੀਆ ਦਾ ਸਭ ਤੋਂ ਸਸਤਾ ਪਾਸਪੋਰਟ ਵੀ ਹੈ। ਆਸਟ੍ਰੇਲੀਆਈ ਫਰਮ ਨੇ ਆਪਣੇ ਅਧਿਐਨ ਵਿਚ ਪਾਸਪੋਰਟ ਦੀ ਵੈਧਤਾ ਦੀ ਕੀਮਤ ਦੀ ਤੁਲਨਾ ਵੀ ਕੀਤੀ ਹੈ, ਇਸ ਵਿਚ ਇਹ ਵੀ ਸ਼ਾਮਲ ਹੈ ਕਿ ਉਸ ਦੇ ਪਾਸਪੋਰਟ ਦੀ ਵਰਤੋਂ ਕਰਕੇ ਕਿੰਨੇ ਦੇਸ਼ਾਂ ਦਾ ਦੌਰਾ ਕੀਤਾ ਜਾ ਸਕਦਾ ਹੈ।
The post ਭਾਰਤ ਦਾ ਪਾਸਪੋਰਟ ਬਣਿਆ ਦੁਨੀਆ ਦਾ ਦੂਜਾ ਸਭ ਤੋਂ ਸਸਤਾ ਪਾਸਪੋਰਟ appeared first on Timetv.