November 6, 2024

ਭਾਰਤ ਕੋਲ ਪੈਰਿਸ ਓਲੰਪਿਕ 2024’ਚ ਅੱਜ ਹੈ 3 ਤਗਮੇ ਜਿੱਤਣ ਦਾ ਮੌਕਾ

ਸਪੋਰਟਸ ਡੈਸਕ : ਭਾਰਤ ਕੋਲ ਪੈਰਿਸ ਓਲੰਪਿਕ 2024 (Paris Olympics 2024) ਵਿੱਚ ਅੱਜ ਯਾਨੀ ਸੋਮਵਾਰ ਨੂੰ 3 ਤਗਮੇ ਜਿੱਤਣ ਦਾ ਮੌਕਾ ਹੈ। ਐਤਵਾਰ 28 ਜੁਲਾਈ 2024 ਨੂੰ ਮਨੂ ਭਾਕਰ ਦੇ ਇਤਿਹਾਸਕ ਕਾਂਸੀ ਦੇ ਤਗਮੇ ਤੋਂ ਬਾਅਦ, ਭਾਰਤੀ ਨਿਸ਼ਾਨੇਬਾਜ਼ੀ ਦਲ ਨੂੰ ਉਮੀਦ ਹੋਵੇਗੀ ਕਿ ਉਨ੍ਹਾਂ ਦੇ ਰਾਈਫਲ ਨਿਸ਼ਾਨੇਬਾਜ਼ ਰਮਿਤਾ ਜਿੰਦਲ ਅਤੇ ਅਰਜੁਨ ਬਬੂਟਾ ਆਪਣੀ ਫਾਰਮ ਨੂੰ ਜਾਰੀ ਰੱਖਣਗੇ।

ਭਾਰਤ ਦੀ ਕਾਂਸੀ ਤਮਗਾ ਜੇਤੂ ਮਨੂ ਇਕ ਵਾਰ ਫਿਰ ਐਕਸ਼ਨ ‘ਚ ਨਜ਼ਰ ਆਵੇਗੀ। ਉਹ 10 ਮੀਟਰ ਏਅਰ ਪਿਸਟਲ ਮਿਕਸਡ ਟੀਮ ਈਵੈਂਟ ਵਿੱਚ ਸਰਬਜੋਤ ਸਿੰਘ ਨਾਲ ਮੁਕਾਬਲਾ ਕਰੇਗੀ। ਤੀਰਅੰਦਾਜ਼ੀ ਵਿੱਚ ਮਹਿਲਾ ਟੀਮ ਦੇ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਹੁਣ ਤੀਜਾ ਦਰਜਾ ਪ੍ਰਾਪਤ ਪੁਰਸ਼ ਟੀਮ ਉੱਤੇ ਭਾਰਤ ਦੀ ਤੀਰਅੰਦਾਜ਼ੀ ਵਿੱਚ ਤਗ਼ਮੇ ਦੀ ਲੰਮੀ ਉਡੀਕ ਖ਼ਤਮ ਕਰਨ ਦੀ ਜ਼ਿੰਮੇਵਾਰੀ ਹੈ। ਉਹ ਕੋਲੰਬੀਆ ਬਨਾਮ ਤੁਰਕੀਏ ਦੇ ਜੇਤੂ ਨਾਲ ਕੁਆਰਟਰ ਫਾਈਨਲ ਖੇਡਣਗੇ।

ਬੈਡਮਿੰਟਨ ਵਿੱਚ ਲਕਸ਼ਯ ਸੇਨ ਆਪਣੀ ਲੈਅ ਨੂੰ ਬਰਕਰਾਰ ਰੱਖਣਾ ਚਾਹੇਗਾ। ਪਹਿਲਾ ਮੈਚ ਹਾਰਨ ਵਾਲੇ ਅਸ਼ਵਨੀ-ਤਨੀਸ਼ਾ ਲਈ ਇਹ ਇਕ ਹੋਰ ਔਖਾ ਇਮਤਿਹਾਨ ਹੋਵੇਗਾ। ਸਾਤਵਿਕ ਅਤੇ ਚਿਰਾਗ ਸੋਮਵਾਰ ਨੂੰ ਐਕਸ਼ਨ ਵਿੱਚ ਨਹੀਂ ਹੋਣਗੇ ਕਿਉਂਕਿ ਉਨ੍ਹਾਂ ਦੇ ਜਰਮਨ ਵਿਰੋਧੀ ਮਾਰਕ ਲੈਮਸਫਸ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਹਾਕੀ ਵਿੱਚ ਹਰਮਨਪ੍ਰੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਦਾ ਸਾਹਮਣਾ ਅਰਜਨਟੀਨਾ ਨਾਲ ਹੋਵੇਗਾ। ਨਿਊਜ਼ੀਲੈਂਡ ਦੇ ਖ਼ਿਲਾਫ਼ ਮਾਮੂਲੀ ਤਰੀਕੇ ਨਾਲ ਬਚਣ ਤੋਂ ਬਾਅਦ ਭਾਰਤੀ ਟੀਮ ਨੂੰ ਅਰਜਨਟੀਨਾ ਦੇ ਖ਼ਿਲਾਫ਼ ਇੱਕ ਹੋਰ ਮੁਸ਼ਕਲ ਇਮਤਿਹਾਨ ਵਿੱਚੋਂ ਲੰਘਣਾ ਹੋਵੇਗਾ।

The post ਭਾਰਤ ਕੋਲ ਪੈਰਿਸ ਓਲੰਪਿਕ 2024’ਚ ਅੱਜ ਹੈ 3 ਤਗਮੇ ਜਿੱਤਣ ਦਾ ਮੌਕਾ appeared first on Time Tv.

By admin

Related Post

Leave a Reply