November 14, 2024

ਭਲਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ‘ਚ CM ਦੀ ਹੋਵੇਗੀ ਚੋਣ

ਇਸਲਾਮਾਬਾਦ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ‘ਚ ਭਲਕੇ ਮੁੱਖ ਮੰਤਰੀ ਦੀ ਚੋਣ ਹੋਵੇਗੀ, ਜਿਸ ‘ਚ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ (Former Prime Minister Nawaz Sharif) ਦੀ ਬੇਟੀ ਮਰੀਅਮ ਨਵਾਜ਼ (Maryam Nawaz ) ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣਨ ਦੀ ਸੰਭਾਵਨਾ ਹੈ।

ਪੰਜਾਬ ਵਿਧਾਨ ਸਭਾ ਦੇ ਸਕੱਤਰ ਆਮਿਰ ਹਬੀਬ ਨੇ ਅੱਜ ਇੱਕ ਬਿਆਨ ਵਿੱਚ ਕਿਹਾ, “ਪੰਜਾਬ ਵਿੱਚ ਸੋਮਵਾਰ (ਭਲਕੇ) ਨੂੰ ਮੁੱਖ ਮੰਤਰੀ ਦੀਆਂ ਚੋਣਾਂ ਹੋਣਗੀਆਂ। ਮੁੱਖ ਮੰਤਰੀ ਅਹੁਦੇ ਦੇ ਉਮੀਦਵਾਰ ਐਤਵਾਰ (ਅੱਜ) ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ। ਕਿਉਂਕਿ ਪਾਕਿਸਤਾਨ ਮੁਸਲਿਮ ਲੀਗ (ਨਵਾਜ਼) (ਪੀਐਮਐਲਐਨ) ਅਤੇ ਇਸ ਦੇ ਸਹਿਯੋਗੀਆਂ ਕੋਲ ਸਦਨ ਵਿੱਚ ਸਧਾਰਨ ਬਹੁਮਤ ਹੈ, ਇਸ ਲਈ ਪਾਰਟੀ ਦਾ ਮੁੱਖ ਮੰਤਰੀ ਚੁਣੇ ਜਾਣ ਵਿੱਚ ਕੋਈ ਮੁਸ਼ਕਲ ਨਹੀਂ ਹੈ।

ਪੀਐਮਐਲਐਨ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਅਤੇ ਡਿਪਟੀ ਸਪੀਕਰ ਦੇ ਦੋਵੇਂ ਅਹੁਦੇ ਹਾਸਲ ਕਰ ਲਏ ਹਨ। ਮੁੱਖ ਮੰਤਰੀ ਦੇ ਅਹੁਦੇ ਲਈ ਚੋਣ ਪੀਐਮਐਲਐਨ ਦੀ ਮਰੀਅਮ ਨਵਾਜ਼, 50, ਅਤੇ ਇਮਰਾਨ ਖਾਨ ਦੀ ਪੀਟੀਆਈ ਸਮਰਥਿਤ ਸੁੰਨੀ ਇਤੇਹਾਦ ਕੌਂਸਲ (ਐਸਆਈਸੀ) ਦੇ ਉਮੀਦਵਾਰ ਰਾਣਾ ਆਫਤਾਬ ਅਹਿਮਦ ਵਿਚਕਾਰ ਹੋਵੇਗੀ। ਬੀਤੇ ਦਿਨ ਪੰਜਾਬ ਵਿਧਾਨ ਸਭਾ ਦੇ ਇੱਕ ਮੈਰਾਥਨ ਸੈਸ਼ਨ ਵਿੱਚ, ਵਿਧਾਇਕਾਂ ਨੇ ਗੁਪਤ ਵੋਟਿੰਗ ਰਾਹੀਂ ਪੀਐਮਐਲ-ਐਨ ਆਗੂ ਮਲਿਕ ਅਹਿਮਦ ਖਾਨ ਨੂੰ ਸਦਨ ਦਾ ਸਪੀਕਰ ਅਤੇ ਜ਼ਹੀਰ ਇਕਬਾਲ ਚੰਨਰ ਨੂੰ ਡਿਪਟੀ ਸਪੀਕਰ ਚੁਣਿਆ ਸੀ।

The post ਭਲਕੇ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਵਿਧਾਨ ਸਭਾ ‘ਚ CM ਦੀ ਹੋਵੇਗੀ ਚੋਣ appeared first on Time Tv.

By admin

Related Post

Leave a Reply