ਵਿਜਯਪੁਰਾ: ਕਰਨਾਟਕ ਦੇ ਵਿਜਯਾਪੁਰ ਜ਼ਿਲ੍ਹੇ ਦੇ ਇੱਕ ਪਿੰਡ ‘ਚ ਬੋਰਵੈੱਲ ‘ਚ ਡਿੱਗੇ ਦੋ ਸਾਲ ਦੇ ਬੱਚੇ ਨੂੰ ਕਰੜੀ ਮੁਸ਼ੱਕਤ ਮਗਰੋਂ ਸੁਰੱਖਿਅਤ ਬਚਾਅ ਲਿਆ ਗਿਆ। ਪੁਲਿਸ ਮੁਤਾਬਕ ਬਚਾਅ ਮੁਹਿੰਮ ਦੌਰਾਨ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਗਈ ਸੀ।

ਬੋਰਵੈੱਲ ਦੇ ਅੰਦਰ 16 ਫੁੱਟ ਦੀ ਡੂੰਘਾਈ ਵਿੱਚ ਫਸੇ ਬੱਚੇ ਸਾਤਵਿਕ ਸਤੀਸ਼ ਮੁਜਾਗੋਂਡ (Satvik Satish Mujagond) ਨੂੰ ਸੁਰੱਖਿਅਤ ਬਾਹਰ ਕੱਢ ਕੇ ਲਿਆਇਆ ਗਿਆ ਜਿਸ ਨੂੰ ਬਾਹਰ ਲਿਆਉਂਦੇ ਹੋਏ ਸਾਰਿਆਂ ਦੇ ਚਿਹਰਿਆ ’ਤੇ ਖੁਸ਼ੀ ਦੀ ਲਹਿਰ ਦੌੜ ਰਹੀ ਸੀ। ਬੱਚੇ ਨੂੰ ਤੁਰੰਤ ਇਕ ਮੈਡੀਕਲ ਟੀਮ ਨਾਲ ਘਟਨਾ ਵਾਲੀ ਥਾਂ ‘ਤੇ ਤਾਇਨਾਤ ਐਂਬੂਲੈਂਸ ਵਿਚ ਲਿਜਾਇਆ ਗਿਆ। NDRF ਅਤੇ SDRF ਨੇ ਇਸ ਬਚਾਅ ਮੁਹਿੰਮ ਨੂੰ ਅੰਜ਼ਾਮ ਦਿੱਤਾ।

ਜਾਣਕਾਰੀ ਮੁਤਾਬਕ ਬੱਚਾ ਆਪਣੇ ਘਰ ਕੋਲ ਖੇਡਣ ਲਈ ਬਾਹਰ ਨਿਕਲਿਆ ਸੀ ਅਤੇ ਉਦੋਂ ਅਚਾਨਕ ਉਹ ਬੋਰਵੈੱਲ ਵਿੱਚ ਡਿੱਗ ਗਿਆ ਸੀ।ਬੱਚੇ ਦੇ ਡਿੱਗਣ ਦਾ ਉਦੋਂ ਪਤਾ ਲੱਗਿਆ ਸੀ ਜਦੋਂ ਕਿਸੇ ਵਿਅਕਤੀ ਦੇ ਵੱਲੋਂ ਬੱਚੇ ਦੇ ਰੋਣ ਦੀ ਆਵਾਜ਼ ਸੁਣੀ ਗਈ ਤਾਂ ਤੁਰੰਤ ਜਾ ਕੇ ਪਰਿਵਾਰ ਨੂੰ ਇਸ ਗੱਲ ਦੀ ਜਾਣਕਾਰੀ ਦਿੱਤੀ ਗਈ ਤੇ ਮੌਕੇ ’ਤੇ ਪੁਲਿਸ ਨੂੰ ਸੂਚਿਤ ਕੀਤਾ ਗਿਆ।

ਜਿਸ ਮਗਰੋਂ NDRF ਦੀਆਂ ਟੀਮਾਂ ਦੇ ਸਹਿਯੋਗ ਨਾਲ ਉਸ ਮਾਸੂਮ ਤੱਕ ਇਕ ਪਾਈਪਲਾਈਨ ਜ਼ਰੀਏ ਆਕਸੀਜਨ ਦੀ ਸਪਲਾਈ ਕੀਤੀ ਗਈ ਤਾਂ ਜੋ ਬੱਚਾ ਸਾਹ ਲੈ ਸਕੇ।ਬੋਰਵੈੱਲ ‘ਚ ਬੱਚਾ ਸਿਰ ਦੇ ਭਾਰ ਡਿੱਗਿਆ ਹੋਇਆ ਸੀ। ਬੱਚੇ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਖੋਦਾਈ ਮਸ਼ੀਨ ਦਾ ਇਸਤੇਮਾਲ ਕਰ ਕੇ ਬੋਰਵੈੱਲ ਦੇ ਬਰਾਬਰ 21 ਫੁੱਟ ਡੂੰਘਾ ਟੋਇਆ ਪੁੱਟਿਆ ਗਿਆ ।

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਬਚਾਅ ਮੁਹਿੰਮ ਬੁੱਧਵਾਰ ਸ਼ਾਮ ਤੋਂ ਸ਼ੁਰੂ ਕੀਤੀ ਗਈ ਤੇ ਜਿਸ ਦੇ ਚੱਲਦਿਆਂ ਉਸ ਮਾਸੂਮ ਬੱਚੇ ਨੂੰ ਬੋਰਵੈੱਲ ਵਿੱਚੋਂ ਸੁਰੱਖਿਅਤ ਬਾਹਰ ਕੱਢਿਆ ਗਿਆ।

Leave a Reply