ਮੁੰਬਈ : ‘ਬਿੱਗ ਬੌਸ 18’ (‘Bigg Boss 18’) ਦੀ ਸ਼ੁਰੂਆਤ ਧਮਾਕੇ ਨਾਲ ਹੋ ਗਈ ਹੈ। ਵਿਵਿਅਨ ਦਿਸੇਨਾ, ਐਲਿਸ ਕੌਸ਼ਿਕ ਅਤੇ ਕਰਨਵੀਰ ਮਹਿਰਾ ਸਮੇਤ 18 ਪ੍ਰਤੀਯੋਗੀ ਸ਼ੋਅ ਦਾ ਹਿੱਸਾ ਬਣ ਚੁੱਕੇ ਹਨ। ਇਨ੍ਹਾਂ ਪ੍ਰਤੀਯੋਗੀਆਂ ਤੋਂ ਇਲਾਵਾ ‘ਗਧਰਾਜ’ ਨੇ ਵੀ ’19ਵੇਂ ਮੁਕਾਬਲੇਬਾਜ਼’ ਵਜੋਂ ਐਂਟਰੀ ਕੀਤੀ ਹੈ। ਬਿੱਗ ਬੌਸ ਦੇ ਘਰ ਵਿੱਚ ਪਹਿਲੇ ਦਿਨ ਤੋਂ ਹੀ ਇੱਕ ਅਸਲੀ ਜਾਨਵਰ ਰੱਖਿਆ ਗਿਆ ਹੈ। ਇਸ ਗਧੇ ਦਾ ਨਾਂ ‘ਗਧਰਾਜ’ ਦੱਸਿਆ ਗਿਆ ਹੈ।
ਦੱਸ ਦੇਈਏ ਕਿ ਮੁਕਾਬਲੇਬਾਜ਼ ਐਡਵੋਕੇਟ ਗੁਣਰਤਨ ਸਦਾਵਰਤੇ ਦੇ ਗਧੇ ਨੂੰ ਵੀ ਸ਼ੋਅ ਦਾ ਹਿੱਸਾ ਬਣਾਇਆ ਗਿਆ ਹੈ। ਹਾਲਾਂਕਿ, ਪੀਪਲ ਫਾਰ ਦ ਐਥੀਕਲ ਟ੍ਰੀਟਮੈਂਟ ਆਫ ਐਨੀਮਲਜ਼ (ਪੇਟਾ) ਇੰਡੀਆ ਨਿਰਮਾਤਾਵਾਂ ਦੇ ਇਸ ਕਦਮ ਤੋਂ ਨਾਖੁਸ਼ ਹੈ। ਪੇਟਾ ਨੇ ਸਲਮਾਨ ਖਾਨ ਅਤੇ ਬਿੱਗ ਬੌਸ ਨਿਰਮਾਤਾਵਾਂ ਨੂੰ ਮਨੋਰੰਜਨ ਦੇ ਉਦੇਸ਼ਾਂ ਲਈ ਕਿਸੇ ਜਾਨਵਰ ਨੂੰ ਸ਼ਾਮਲ ਨਾ ਕਰਨ ਦੀ ਬੇਨਤੀ ਕੀਤੀ ਹੈ।
ਸੰਗਠਨ ਦੇ ਐਡਵੋਕੇਸੀ ਐਸੋਸੀਏਟ ਸ਼ੌਰਿਆ ਅਗਰਵਾਲ ਨੇ ਨਿਰਮਾਤਾਵਾਂ ਨੂੰ ਲਿਖੇ ਪੱਤਰ ‘ਚ ਕਿਹਾ ਹੈ, ਕਿ ਪੇਟਾ ਨੇ ਇਸ ਵਿੱਚ ਲਿਖਿਆ ਹੈ, ‘ਬਿੱਗ ਬੌਸ ਦੇ ਘਰ ਵਿੱਚ ਗਧੇ ਨੂੰ ਰੱਖੇ ਜਾਣ ਕਾਰਨ ਸਾਨੂੰ ਕਈ ਪਰੇਸ਼ਾਨ ਲੋਕਾਂ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਹਨ। ਉਨ੍ਹਾਂ ਦੀਆਂ ਚਿੰਤਾਵਾਂ ਜਾਇਜ਼ ਹਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
ਚਿੱਠੀ ‘ਚ ਸਲਮਾਨ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਮੇਜ਼ਬਾਨ ਦੇ ਤੌਰ ‘ਤੇ ਆਪਣੀ ਸਟਾਰ ਪਾਵਰ ਦਾ ਇਸਤੇਮਾਲ ਕਰਨ ਅਤੇ ਇਸ ਗਧੇ ਨੂੰ ਸੰਸਥਾ ਨੂੰ ਸੌਂਪ ਦੇਣ, ਤਾਂ ਕਿ ਇਸ ਨੂੰ ਹੋਰ ਬਚਾਏ ਗਏ ਗਧਿਆਂ ਦੇ ਨਾਲ ਸੈੰਕਚੂਰੀ ‘ਚ ਰੱਖਿਆ ਜਾ ਸਕੇ ਕਿਹਾ ਗਿਆ ਹੈ ਕਿ ਸ਼ੋਅ ਦੇ ਸੈੱਟ ‘ਤੇ ਜਾਨਵਰਾਂ ਦੀ ਵਰਤੋਂ ਕੋਈ ਹਾਸੇ ਵਾਲੀ ਗੱਲ ਨਹੀਂ ਹੈ।