ਮੁੰਬਈ : ਬਾਲੀਵੁੱਡ ਸਟਾਰ ਰਣਵੀਰ ਸਿੰਘ (Bollywood star Ranveer Singh) ਨੇ ਆਪਣੇ ਪ੍ਰਸ਼ੰਸਕਾਂ ਨੂੰ ਇਕ ਖਾਸ ਤੋਹਫ਼ਾ ਦਿੱਤਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ (Social Media) ‘ਤੇ ਇਕ ਪੋਸਟ ਰਾਹੀਂ ਆਪਣੀ ਨਵੀਂ ਫਿਲਮ ਦਾ ਐਲਾਨ ਕੀਤਾ ਹੈ। ਹਾਲਾਂਕਿ ਰਣਵੀਰ ਸਿੰਘ ਨੇ ਅਜੇ ਤੱਕ ਫਿਲਮ ਦੇ ਟਾਈਟਲ ਦਾ ਖ਼ੁਲਾਸਾ ਨਹੀਂ ਕੀਤਾ ਹੈ ਪਰ ਉਨ੍ਹਾਂ ਨੇ ਇਹ ਜ਼ਰੂਰ ਦੱਸਿਆ ਹੈ ਕਿ ਉਹ ਫਿਲਮ ‘ਚ ਕਿਹੜੇ ਸਿਤਾਰਿਆਂ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ। ਨਾਲ ਹੀ ਉਨ੍ਹਾਂ ਦੀ ਫਿਲਮ ਦਾ ਡਾਇਰੈਕਟਰ ਕੌਣ ਹੋਵੇਗਾ, ਇਸ ਦਾ ਵੀ ਖ਼ੁਲਾਸਾ ਕਰ ਦਿੱਤਾ ਹੈ।
ਰਣਵੀਰ ਸਿੰਘ ਨੇ ਇੰਸਟਾਗ੍ਰਾਮ ਹੈਂਡਲ ‘ਤੇ ਇਕ ਕੋਲਾਜ ਫੋਟੋ ਸ਼ੇਅਰ ਕੀਤੀ ਹੈ, ਜਿਸ ‘ਚ ਉਹ ਸੰਜੇ ਦੱਤ, ਆਰ ਮਾਧਵਨ, ਅਕਸ਼ੈ ਖੰਨਾ, ਅਰਜੁਨ ਰਾਮਪਾਲ ਅਤੇ ਡਾਇਰੈਕਟਰ ਆਦਿੱਤਿਆ ਧਰ ਨਾਲ ਨਜ਼ਰ ਆ ਰਹੇ ਹਨ। ਰਣਵੀਰ ਸਿੰਘ ਨੇ ਕੈਪਸ਼ਨ ‘ਚ ਲਿਖਿਆ, ‘ਇਹ ਮੇਰੇ ਪ੍ਰਸ਼ੰਸਕਾਂ ਲਈ ਹੈ, ਜੋ ਮੇਰੇ ਨਾਲ ਬਹੁਤ ਸਬਰ ਰੱਖਦੇ ਹਨ ਅਤੇ ਕੁਝ ਸਮੇਂ ਤੋਂ ਅਜਿਹੀ ਫਿਲਮ ਦੀ ਮੰਗ ਕਰ ਰਹੇ ਹਨ। ਮੈਂ ਤੁਹਾਨੂੰ ਬਹੁਤ ਪਿਆਰ ਕਰਦਾ ਹਾਂ।
ਰਣਵੀਰ ਸਿੰਘ ਨੇ ਪ੍ਰਸ਼ੰਸਕਾਂ ਨਾਲ ਕੀਤਾ ਖਾਸ ਵਾਅਦਾ
ਅਦਾਕਾਰ ਨੇ ਅੱਗੇ ਲਿਖਿਆ, ‘ਮੈਂ ਵਾਅਦਾ ਕਰਦਾ ਹਾਂ ਕਿ ਤੁਹਾਨੂੰ ਇਸ ਵਾਰ ਇਕ ਸਿਨੇਮੈਟਿਕ ਅਨੁਭਵ ਮਿਲੇਗਾ ਜੋ ਪਹਿਲਾਂ ਕਦੇ ਨਹੀਂ ਹੋਇਆ। ਤੁਹਾਡੇ ਆਸ਼ੀਰਵਾਦ ਨਾਲ, ਅਸੀਂ ਪੂਰੀ ਊਰਜਾ ਅਤੇ ਸੱਚੇ ਇਰਾਦੇ ਨਾਲ ਫਿਲਮ ਲੈ ਕੇ ਆ ਰਹੇ ਹਾਂ। ਇਸ ਵਾਰ ਇਹ ਨਿੱਜੀ ਹੈ।
ਆਦਿਤਿਆ ਧਰ ਨੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਲਈ
ਆਦਿਤਿਆ ਧਰ ਰਣਵੀਰ ਸਿੰਘ ਦੀ ਨਵੀਂ ਫਿਲਮ ਦਾ ਨਿਰਦੇਸ਼ਨ ਕਰਨਗੇ। ਇਸ ਤੋਂ ਪਹਿਲਾਂ ਆਦਿੱਤਿਆ ਧਰ ਨੇ ਵਿੱਕੀ ਕੌਸ਼ਲ ਨਾਲ ਫਿਲਮ ‘ਉਰੀ: ਦਿ ਸਰਜੀਕਲ ਸਟ੍ਰਾਈਕ’ ਬਣਾਈ ਸੀ, ਜੋ ਬਾਕਸ ਆਫਿਸ ‘ਤੇ 350 ਕਰੋੜ ਦੀ ਕਮਾਈ ਨਾਲ ਬਲਾਕਬਸਟਰ ਸਾਬਤ ਹੋਈ ਸੀ। ਆਦਿਤਿਆ ਧਰ ਨੂੰ ‘ਉਰੀ: ਦਿ ਸਰਜੀਕਲ ਸਟ੍ਰਾਈਕ’ ਲਈ ਸਰਬੋਤਮ ਨਿਰਦੇਸ਼ਨ ਦਾ ਰਾਸ਼ਟਰੀ ਪੁਰਸਕਾਰ ਮਿਲਿਆ।
ਦੱਸ ਦੇਈਏ ਕਿ ਰਣਵੀਰ ਸਿੰਘ ਆਖਰੀ ਵਾਰ ਫਿਲਮ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ‘ਚ ਨਜ਼ਰ ਆਏ ਸਨ। ਇਸ ‘ਚ ਉਨ੍ਹਾਂ ਨੇ ਆਲੀਆ ਭੱਟ ਨਾਲ ਸਕ੍ਰੀਨ ਸ਼ੇਅਰ ਕੀਤੀ ਸੀ। ਇਹ ਇਕ ਰੋਮਾਂਟਿਕ-ਡਰਾਮਾ ਫਿਲਮ ਸੀ, ਜਿਸ ਦਾ ਨਿਰਦੇਸ਼ਨ ਕਰਨ ਜੌਹਰ ਨੇ ਕੀਤਾ ਸੀ। ਰਿਲੀਜ਼ ਤੋਂ ਬਾਅਦ ‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਬਾਕਸ ਆਫਿਸ ‘ਤੇ ਵੱਡੀ ਹਿੱਟ ਸਾਬਤ ਹੋਈ ਸੀ।