ਬਰਤਾਨੀਆ ‘ਚ ਪਹਿਲੀ ਸਿੱਖ ਭਾਈਚਾਰੇ ਸਬੰਧਿਤ ਨਵੀਂ ਅਦਾਲਤ ਦੀ ਕੀਤੀ ਗਈ ਸ਼ੁਰੂਆਤ
By admin / April 26, 2024 / No Comments / World News
ਬਰਤਾਨੀਆ : ਬਰਤਾਨੀਆ (Britain) ਵਿਚ ਸਿੱਖ ਭਾਈਚਾਰੇ ਦੇ ਵਕੀਲਾਂ ਨੇ ਪਰਿਵਾਰਕ ਅਤੇ ਸਿਵਲ ਵਿਵਾਦਾਂ ਵਿਚ ਫਸੇ ਭਾਈਚਾਰੇ ਦੇ ਲੋਕਾਂ ਲਈ ਵਿਵਾਦ ਨਿਪਟਾਰਾ ਪਲੇਟਫਾਰਮ ਵਜੋਂ ਇਕ ਨਵੀਂ ਅਦਾਲਤ ਦੀ ਸਥਾਪਨਾ ਕੀਤੀ ਹੈ। ਇਹ ਜਾਣਕਾਰੀ ਬੀਤੇ ਦਿਨ ਬ੍ਰਿਟਿਸ਼ ਮੀਡੀਆ ਦੀ ਇਕ ਰਿਪੋਰਟ ‘ਚ ਦਿੱਤੀ ਗਈ। ‘ਦਿ ਟਾਈਮਜ਼’ ਮੁਤਾਬਕ ਪਿਛਲੇ ਹਫਤੇ ਲੰਡਨ ਦੇ ਲਿੰਕਨਜ਼ ਇਨ ਦੇ ਓਲਡ ਹਾਲ ਵਿਖੇ ਧਾਰਮਿਕ ਗੀਤਾਂ ਨਾਲ ਸਿੱਖ ਦਰਬਾਰ ਦੀ ਸ਼ੁਰੂਆਤ ਕੀਤੀ ਗਈ।
ਲੰਡਨ ਦੇ 33 ਸਾਲਾ ਵਕੀਲ ਬਲਦੀਪ ਸਿੰਘ ਨੇ ਅਖਬਾਰ ਨੂੰ ਦੱਸਿਆ ਕਿ ਇਹ ਕੋਈ ਧਾਰਮਿਕ ਟ੍ਰਿਬਿਊਨਲ ਨਹੀਂ ਹੈ ਪਰ ਇਸ ਦਾ ਮਕਸਦ ਸਿੱਖ ਸਿਧਾਂਤਾਂ ਦੇ ਮੁਤਾਬਕ ਸੰਘਰਸ਼ਾਂ ਅਤੇ ਝਗੜਿਆਂ ਨਾਲ ਨਜਿੱਠਦੇ ਹੋਏ ਲੋੜ ਸਮੇਂ ਸਿੱਖ ਪਰਿਵਾਰਾਂ ਦੀ ਮਦਦ ਕਰਨਾ ਹੈ।
The post ਬਰਤਾਨੀਆ ‘ਚ ਪਹਿਲੀ ਸਿੱਖ ਭਾਈਚਾਰੇ ਸਬੰਧਿਤ ਨਵੀਂ ਅਦਾਲਤ ਦੀ ਕੀਤੀ ਗਈ ਸ਼ੁਰੂਆਤ appeared first on Timetv.