ਗੈਜੇਟ ਡੈਸਕ : ਬਹੁਤ ਸਾਰੇ ਲੋਕ ਸ਼ੌਕ ਵਜੋਂ ਨਵੇਂ ਫ਼ੋਨ ਖਰੀਦਦੇ ਹਨ। ਕੁਝ ਲੋਕ ਜਾਣੇ-ਅਣਜਾਣੇ ਵਿਚ ਕੀਤੀਆਂ ਗਈਆਂ ਗਲਤੀਆਂ ਕਾਰਨ ਸਮੇਂ ਤੋਂ ਪਹਿਲਾਂ ਹੀ ਆਪਣੇ ਫੋਨ ਖਰਾਬ ਕਰ ਲੈਂਦੇ ਹਨ ਅਤੇ ਉਨ੍ਹਾਂ ਨੂੰ ਨਵਾਂ ਫੋਨ ਖਰੀਦਣਾ ਪੈਂਦਾ ਹੈ। ਅਜਿਹੀ ਸਥਿਤੀ ਵਿੱਚ, ਪੈਸਾ ਵੀ ਬਹੁਤ ਸਾਰਾ ਖਰਚ ਹੁੰਦਾ ਹੈ । ਹਾਲਾਂਕਿ, ਫੋਨ ਦੇ ਜਲਦੀ ਖਰਾਬ ਹੋਣ ਅਤੇ ਇਸਦੀ ਕਾਰਗੁਜ਼ਾਰੀ ਵਿਗੜਨ ਦੇ ਕਈ ਕਾਰਨ ਹਨ। ਪਰ, ਇੱਥੇ ਅਸੀਂ ਤੁਹਾਨੂੰ ਅਜਿਹੀਆਂ 5 ਗਲਤੀਆਂ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਤੋਂ ਤੁਹਾਨੂੰ ਬਚਣਾ ਚਾਹੀਦਾ ਹੈ।

ਸਾਫਟਵੇਅਰ ਅੱਪਡੇਟ ਨੂੰ ਨਾ ਕਰੋ ਨਜ਼ਰਅੰਦਾਜ਼

ਜੇਕਰ ਤੁਸੀਂ ਆਪਣੇ ਫੋਨ ਦੇ ਆਪਰੇਟਿੰਗ ਸਿਸਟਮ ਅਤੇ ਐਪਸ ਨੂੰ ਸਮੇਂ ‘ਤੇ ਅਪਡੇਟ ਨਹੀਂ ਕਰ ਰਹੇ ਹੋ, ਤਾਂ ਇਸ ਨਾਲ ਫੋਨ ਦੀ ਕਾਰਗੁਜ਼ਾਰੀ ਪ੍ਰਭਾਵਿਤ ਹੁੰਦੀ ਹੈ। ਇਸ ਤੋਂ ਇਲਾਵਾ ਫੋਨ ‘ਤੇ ਸੁਰੱਖਿਆ ਖਤਰਾ ਵੀ ਵੱਧ ਜਾਂਦਾ ਹੈ। ਅੱਪਡੇਟਾਂ ਵਿੱਚ ਆਮ ਤੌਰ ‘ਤੇ ਓਪਟੀਮਾਈਜੇਸ਼ਨ ਸ਼ਾਮਲ ਹੁੰਦੇ ਹਨ ਜੋ ਤੁਹਾਡੀ ਡਿਵਾਈਸ ਦੀ ਕੁਸ਼ਲਤਾ ਨੂੰ ਵਧਾਉਂਦੇ ਹਨ।

ਸਟੋਰੇਜ ਨੂੰ ਓਵਰਲੋਡ ਕਰਨ ਤੋਂ ਬਚੋ

ਜਦੋਂ ਫੋਨ ਦੀ ਸਟੋਰੇਜ ਲਗਭਗ ਪੂਰੀ ਹੋ ਜਾਂਦੀ ਹੈ, ਤਾਂ ਇਸਦਾ ਪ੍ਰਦਰਸ਼ਨ ਵੀ ਘੱਟ ਜਾਂਦਾ ਹੈ। ਫ਼ੋਨ ਹੌਲੀ ਹੋ ਜਾਂਦਾ ਹੈ। ਅਜਿਹੇ ‘ਚ ਫੋਨ ‘ਚੋਂ ਬੇਲੋੜੀਆਂ ਫਾਈਲਾਂ, ਫੋਟੋਆਂ ਅਤੇ ਐਪਸ ਨੂੰ ਡਿਲੀਟ ਕਰਨ ਦੀ ਕੋਸ਼ਿਸ਼ ਕਰੋ।

ਇੰਸਟੌਲ ਨਾ ਕਰੋ ਬਹੁਤ ਸਾਰੀਆਂ ਐਪਸ

ਜੇਕਰ ਫ਼ੋਨ ‘ਤੇ ਲੋੜ ਤੋਂ ਵੱਧ ਐਪਸ ਹਨ ਅਤੇ ਜੇਕਰ ਉਹ ਬੈਕਗ੍ਰਾਊਂਡ ‘ਚ ਚੱਲਦੀਆਂ ਰਹਿੰਦੀਆਂ ਹਨ। ਇਸ ਲਈ ਇਹ ਫੋਨ ਦੇ ਸਰੋਤਾਂ ਦੀ ਖਪਤ ਕਰਦਾ ਹੈ। ਇਸ ਤੋਂ ਇਲਾਵਾ ਇਹ ਫੋਨ ਦੀ ਸਪੀਡ ਨੂੰ ਵੀ ਪ੍ਰਭਾਵਿਤ ਕਰਦਾ ਹੈ। ਅਜਿਹੇ ‘ਚ ਉਨ੍ਹਾਂ ਐਪਸ ਦੀ ਪਛਾਣ ਕਰੋ ਜਿਨ੍ਹਾਂ ਦੀ ਤੁਸੀਂ ਜ਼ਿਆਦਾ ਵਰਤੋਂ ਨਹੀਂ ਕਰਦੇ ਅਤੇ ਉਨ੍ਹਾਂ ਨੂੰ ਅਨਇੰਸਟੌਲ ਕਰ ਲਓ।

ਫ਼ੋਨ ਦੀ ਬੈਟਰੀ ਨੂੰ ਜ਼ੀਰੋ ਤੱਕ ਪਹੁੰਚਣ ਤੋਂ ਰੋਕੋ

ਜੇਕਰ ਫੋਨ ਦੀ ਬੈਟਰੀ ਨੂੰ ਤੁਸੀਂ ਚਾਰਜ ਕਰਨ ਤੋਂ ਪਹਿਲਾਂ ਵਾਰ-ਵਾਰ ਜ਼ੀਰੋ ਤੱਕ ਪਹੁੰਚਣ ਦਿੰਦੇ ਹੋ, ਤਾਂ ਇਹ ਸਮੇਂ ਤੋਂ ਪਹਿਲਾਂ ਬੈਟਰੀ ਦੇ ਖਰਾਬ ਹੋਣ ਦੇ ਜੋਖਮ ਨੂੰ ਵਧਾਉਂਦਾ ਹੈ। ਸਮਾਰਟਫ਼ੋਨਾਂ ਵਿੱਚ ਆਮ ਤੌਰ ‘ਤੇ ਵਰਤੀਆਂ ਜਾਂਦੀਆਂ ਲਿਥੀਅਮ-ਆਇਨ ਬੈਟਰੀਆਂ 20 ਤੋਂ 80 ਪ੍ਰਤੀਸ਼ਤ ਦੇ ਵਿਚਕਾਰ ਚਾਰਜ ਹੋਣ ‘ਤੇ ਵਧੀਆ ਪ੍ਰਦਰਸ਼ਨ ਕਰਦੀਆਂ ਹਨ।

Leave a Reply