ਮਨੀਲਾ: ਫਿਲੀਪੀਨਜ਼ (Philippines) ਦੀ ਰਾਜਧਾਨੀ ਮਨੀਲਾ (Manila) ਦੇ ਉੱਤਰ ਵਿੱਚ ਸਥਿਤ ਪੰਗਾਸੀਨਾਨ ਸੂਬੇ ਵਿੱਚ ਇੱਕ ਹਾਈਵੇਅ ਉੱਤੇ ਇੱਕ ਵੈਨ ਦਾ ਟਾਇਰ ਫਟਣ ਕਾਰਨ ਇੱਕ ਭਿਆਨਕ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਅਤੇ 14 ਹੋਰ ਜ਼ਖਮੀ ਹੋ ਗਏ। ਪੁਲਿਸ ਨੇ ਐਤਵਾਰ ਨੂੰ ਦੱਸਿਆ ਕਿ ਵੈਨ ਉੱਤਰ ਵੱਲ ਮਾਨਾਓਗ ਕਸਬੇ ਵਿੱਚ ਇੱਕ ਰੋਮਨ ਕੈਥੋਲਿਕ ਚਰਚ ਵੱਲ ਜਾ ਰਹੀ ਸੀ।
ਇਹ ਹਾਦਸਾ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਸਵੇਰੇ 9 ਵਜੇ ਪੈਂਗਾਸੀਨਾਨ ਸ਼ਹਿਰ ਦੇ ਰੋਜ਼ੇਲਸ ‘ਚ ਵਾਪਰਿਆ। ਵੈਨ ‘ਚ ਸਵਾਰ ਯਾਤਰੀਆਂ ਨੇ ਪੁਲਿਸ ਨੂੰ ਦੱਸਿਆ ਕਿ ਵੈਨ ਦਾ ਟਾਇਰ ਫਟ ਗਿਆ, ਜਿਸ ਕਾਰਨ ਵੈਨ ਸੜਕ ਕਿਨਾਰੇ ਲੱਗੇ ਬੈਰੀਅਰ ਨਾਲ ਟਕਰਾ ਗਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਵੈਨ ਵਿੱਚ ਸਿਰਫ਼ 15 ਲੋਕ ਹੀ ਬੈਠ ਸਕਦੇ ਸਨ ਪਰ ਇਸ ਵਿੱਚ 17 ਲੋਕ ਸਵਾਰ ਸਨ।