ਮੱਧ ਪ੍ਰਦੇਸ਼ : ‘ਦ ਸਾਬਰਮਤੀ ਰਿਪੋਰਟ’ ਇਸ ਸਮੇਂ ਚਰਚਾ ਦਾ ਕੇਂਦਰ ਬਣੀ ਹੋਈ ਹੈ। 15 ਨਵੰਬਰ ਨੂੰ ਰਿਲੀਜ਼ ਹੋਈ ਫਿਲਮ ‘ਦ ਸਾਬਰਮਤੀ ਰਿਪੋਰਟ’ ਲਗਾਤਾਰ ਸੁਰਖੀਆਂ ‘ਚ ਹੈ। ਆਲੋਚਕਾਂ ਦੀ ਤਾਰੀਫ ਤੋਂ ਬਾਅਦ ਹੁਣ ਇਸ ਫਿਲਮ ਨੂੰ ਸਿਆਸੀ ਸਮਰਥਨ ਵੀ ਮਿਲ ਰਿਹਾ ਹੈ। ਹਾਲ ਹੀ ਵਿੱਚ ਇਸ ਫਿਲਮ ਨੂੰ ਮੱਧ ਪ੍ਰਦੇਸ਼ ਵਿੱਚ ਟੈਕਸ ਮੁਕਤ ਕੀਤਾ ਗਿਆ ਹੈ।
ਇਹ ਐਲਾਨ ਕਰਦਿਆਂ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਡਾਕਟਰ ਮੋਹਨ ਯਾਦਵ ਨੇ ਹੋਰ ਆਗੂਆਂ ਨੂੰ ਵੀ ਫ਼ਿਲਮ ਦੇਖਣ ਦਾ ਸੁਝਾਅ ਦਿੱਤਾ ਹੈ। ਸੀਐਮ ਮੋਹਨ ਯਾਦਵ ਫਿਲਮ ਦਿ ਸਾਬਰਮਤੀ ਰਿਪੋਰਟ ਦੇਖਣ ਪਹੁੰਚੇ ਸਨ। ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਇਸ ਫਿਲਮ ਨੂੰ ਟੈਕਸ ਮੁਕਤ ਕਰਨ ਜਾ ਰਹੇ ਹਾਂ, ਤਾਂ ਜੋ ਵੱਧ ਤੋਂ ਵੱਧ ਲੋਕ ਇਸ ਫਿਲਮ ਨੂੰ ਦੇਖ ਸਕਣ। ਇਹ ਬੀਤੇ ਕਲ ਦਾ ਕਾਲਾ ਅਧਿਆਏ ਹੈ, ਜਿਸ ਦੀ ਸੱਚਾਈ ਇਸ ਫਿਲਮ ਨੂੰ ਦੇਖਣ ਤੋਂ ਬਾਅਦ ਸਮਝ ਆਉਂਦੀ ਹੈ। ਇਸ ਦੇ ਨਾਲ ਹੀ ਮੋਹਨ ਯਾਦਵ ਨੇ ਆਪਣੇ ਸਾਥੀ ਮੰਤਰੀਆਂ ਅਤੇ ਸੰਸਦ ਮੈਂਬਰਾਂ ਨੂੰ ਵੀ ਫਿਲਮ ਦੇਖਣ ਦੀ ਅਪੀਲ ਕੀਤੀ ਹੈ।
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਇੱਕ ਪੋਸਟ ਸ਼ੇਅਰ ਕੀਤੀ, ਜਿਸ ਵਿੱਚ ਉਨ੍ਹਾਂ ਨੇ ਫਿਲਮ ਦ ਸਾਬਰਮਤੀ ਰਿਪੋਰਟ ਦੀ ਤਾਰੀਫ ਕੀਤੀ ਅਤੇ ਇਸ ਫਿਲਮ ਨੂੰ ਦੇਖਣ ਦਾ ਕਾਰਨ ਵੀ ਦੱਸਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਐਤਵਾਰ ਨੂੰ ‘ਸਾਬਰਮਤੀ ਰਿਪੋਰਟ’ ਦੀ ਤਾਰੀਫ਼ ਕੀਤੀ। ਪ੍ਰਧਾਨ ਮੰਤਰੀ ਨੇ ਐਕਸ ‘ਤੇ ਲਿਖਿਆ ਸੀ, ‘ਇੱਕ ਝੂਠੀ ਕਹਾਣੀ ਸੀਮਤ ਸਮੇਂ ਲਈ ਹੀ ਚੱਲ ਸਕਦੀ ਹੈ, ਆਖਰਕਾਰ, ਤੱਥ ਹਮੇਸ਼ਾ ਸਾਹਮਣੇ ਆ ਹੀ ਜਾਂਦੇ ਹਨ।