ਪੰਜਾਬ : ਪੰਜਾਬ ‘ਚ ਤਬਾਦਲਿਆਂ ਦਾ ਦੌਰ ਜਾਰੀ ਹੈ। ਇਸ ਦੌਰਾਨ ਪੰਜਾਬ ਸਰਕਾਰ (Punjab Government) ਨੇ 4 ਆਈ.ਏ.ਐਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਹਨ। ਜਿਨ੍ਹਾਂ ਨੂੰ ਮਾਨਸਾ, ਮੁਕਤਸਰ, ਗੁਰਦਾਸਪੁਰ ਅਤੇ ਮੋਗਾ ਦਾ ਡੀ.ਸੀ. ਨਿਯੁਕਤ ਕੀਤਾ ਗਿਆ ਹੈ। ਜਾਰੀ ਹੋਈ ਸੂਚੀ ਅਨੁਸਾਰ ਜਲੰਧਰ ਦੇ ਰਾਜੇਸ਼ ਤ੍ਰਿਪਾਠੀ ਦੇ ਨਾਲ-ਨਾਲ ਵਿਸ਼ੇਸ਼ ਸਾਰੰਗਲ, ਉਮਾ ਸ਼ੰਕਰ ਗੁਪਤਾ ਅਤੇ ਕੁਲਵੰਤ ਸਿੰਘ ਦਾ ਤਬਾਦਲਾ ਕੀਤਾ ਗਿਆ ਹੈ। ਰਾਜੇਸ਼ ਤ੍ਰਿਪਾਠੀ ਸ਼੍ਰੀ ਮੁਕਤਸਰ, ਕੁਲਵੰਤ ਸਿੰਘ ਡੀ.ਸੀ ਮਾਨਸਾ, ਵਿਸ਼ੇਸ਼ ਸਾਰੰਗਲ ਡੀ.ਸੀ ਮੋਗਾ ਅਤੇ ਉਮਾ ਸ਼ੰਕਰ ਡੀ.ਸੀ ਗੁਰਦਾਸਪੁਰ ਤਾਇਨਾਤ ਕੀਤੇ ਗਏ ਹਨ।

Leave a Reply