ਹੁਸ਼ਿਆਰਪੁਰ : ਸ਼ਿਵਾਲਿਕ ਦੀਆਂ ਖੂਬਸੂਰਤ ਵਾਦੀਆਂ ਦੇ ਨਜ਼ਦੀਕ ਸਥਿਤ ਕੰਢੀ ਖੇਤਰ ਦੇ ਪਿੰਡ ਪੱਤੜੀ ‘ਚ ਚੀਤੇ ਦੇ ਆਤੰਕ ਕਾਰਨ ਲੋਕਾਂ ‘ਚ ਦਹਿਸ਼ਤ ਦਾ ਮਾਹੌਲ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਮਲਕੀਤ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਕਰੀਬ 10:30 ਵਜੇ ਉਨ੍ਹਾਂ ਨੇ ਆਪਣੀ ਬੰਨ੍ਹੀ ਹੋਈ ਗਾਂ ਦੇ ਜ਼ੋਰ-ਜ਼ੋਰ ਨਾਲ ਰੀਂਗਣ ਦੀ ਆਵਾਜ ਸੁਣੀ।
ਜਦੋਂ ਉਹ ਬਾਹਰ ਆਏ ਤਾਂ ਦੇਖਿਆ ਕਿ ਜੰਗਲੀ ਚੀਤਾ ਗਾਂ ਦੇ ਨੇੜੇ ਹੀ ਬੰਨ੍ਹੀ ਹੋਈ ਵੱਛੀ ਨੂੰ ਤੇਜ਼ਧਾਰ ਦੰਦਾਂ ਅਤੇ ਨੁਕੀਲੇ ਪੰਜਿਆਂ ਨਾਲ ਖਿੱਚ ਰਿਹਾ ਸੀ।ਪਰਿਵਾਰ ਦੁਆਰਾ ਸ਼ੋਰ ਮਚਾਏ ਜਾਣ ‘ਤੇ ਚੀਤਾ ਦੂਰ ਜਾ ਕੇ ਬੈਠ ਗਿਆ। ਆਸ-ਪਾਸ ਦੇ ਲੋਕ ਇਕੱਠੇ ਹੋਣ ਤੋਂ ਬਾਅਦ ਉਨ੍ਹਾਂ ਨੂੰ ਅੱਗ ਲਗਾ ਕੇ ਜੰਗਲ ਵੱਲ ਭਜਾ ਦਿੱਤਾ ਗਿਆ। ਜ਼ਿਲ੍ਹੇ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਚੀਤੇ ਦੇ ਹਮਲੇ ਕਾਰਨ ਵੱਛੇ ਦੀ ਗਰਦਨ ਅਤੇ ਲੱਤਾਂ ‘ਤੇ ਗੰਭੀਰ ਸੱਟਾਂ ਲੱਗੀਆਂ ਹਨ। ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਉਨ੍ਹਾਂ ਦਾ ਕੁੱਤਾ ਵੀ ਭਜਾ ਲਿਆ ਗਿਆ ਸੀ। ਦਿਹਾਤੀ ਨਿਵਾਸੀਆਂ ਦੇ ਸਮੂਹ ਨੇ ਜੰਗਲੀ ਜੀਵ ਵਿਭਾਗ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਭਿਆਨਕ ਚੀਤੇ ਦੇ ਹਮਲਿਆਂ ਤੋਂ ਬਚਾਇਆ ਜਾਵੇ।