ਪੰਜਾਬ ‘ਚ ਹੁਣ ਹਥਿਆਰਾਂ ਦੇ ਲਾਇਸੈਂਸ ਬਣਾੳੇੁਣਾ ਹੋਇਆ ਮੁਸ਼ਕਲ
By admin / July 10, 2024 / No Comments / Punjabi News
ਚੰਡੀਗੜ੍ਹ: ਪੰਜਾਬ ਵਿੱਚ ਹੁਣ ਹਥਿਆਰਾਂ ਦੇ ਲਾਇਸੈਂਸ (Arms licenses) ਆਸਾਨੀ ਨਾਲ ਨਹੀਂ ਬਣ ਸਕਣਗੇ। ਦਰਅਸਲ ਸੂਬੇ ‘ਚ ਹਥਿਆਰਾਂ ਦੇ ਵਧਦੇ ਰੁਝਾਨ ਅਤੇ ਨਿੱਤ ਦਿਨ ਵਾਪਰ ਰਹੀਆਂ ਵਾਰਦਾਤਾਂ ਦੇ ਮੱਦੇਨਜ਼ਰ ਪੁਲਿਸ ਨੇ ਇਨ੍ਹਾਂ ‘ਤੇ ਸ਼ਿਕੰਜਾ ਕੱਸਣ ਦੀ ਤਿਆਰੀ ਕਰ ਲਈ ਹੈ।
ਇਸ ਅਨੁਸਾਰ ਨਵੇਂ ਅਸਲਾ ਲਾਇਸੈਂਸ ਜਾਰੀ ਕਰਨ ਲਈ ਕੁਝ ਨਵੇਂ ਐਸ.ਓ.ਪੀ ਤਿਆਰ ਕੀਤੇ ਗਏ ਹਨ। ਹੁਣ ਨਵੇਂ ਹਥਿਆਰ ਲਾਇਸੈਂਸ ਲਈ ਐਂਟੀ ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐੱਫ) ਦੀ ਰਿਪੋਰਟ ਲਿਆਉਣੀ ਜ਼ਰੂਰੀ ਹੋਵੇਗੀ।
ਇਸ ਤੋਂ ਬਾਅਦ ਅਸਲਾ ਲਾਇਸੈਂਸ ਜਾਰੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਬੰਧਤ ਵਿਅਕਤੀ ਦੀ ਖੁਫੀਆ ਏਜੰਸੀ ਨਾਲ ਵੀ ਜਾਂਚ ਕੀਤੀ ਜਾਵੇਗੀ ਤਾਂ ਜੋ ਇਹ ਸਪੱਸ਼ਟ ਹੋ ਸਕੇ ਕਿ ਉਕਤ ਵਿਅਕਤੀ ਨੂੰ ਹਥਿਆਰ ਦੀ ਲੋੜ ਹੈ ਜਾਂ ਨਹੀਂ। ਡੀ.ਜੀ.ਪੀ ਗੌਰਵ ਯਾਦਵ ਅਨੁਸਾਰ ਨਵੇਂ ਐੱਸ.ਓ.ਪੀ. ਇਸ ਮਹੀਨੇ ਲਾਗੂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਬਿਨਾਂ ਕਿਸੇ ਕਾਰਨ ਲਾਇਸੈਂਸੀ ਹਥਿਆਰਾਂ ਦੀ ਵਰਤੋਂ ਕਰਨ ਵਾਲਿਆਂ ਦੇ ਲਾਇਸੈਂਸ ਵੀ ਰੱਦ ਕੀਤੇ ਜਾ ਸਕਦੇ ਹਨ।