November 5, 2024

ਪੰਜਾਬ ‘ਚ ਮੀਂਹ ਨੂ ਲੈ ਕੇ ਆਈ ਇਹ ਅਪਡੇਟ

Latest Punjabi News | Home |Time tv. news

ਪੰਜਾਬ : ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਖੁੱਲ ਕੇ ਨਿਕਲ ਰਹੀ ਧੁੱਪ ਨੇ ਜਿਥੇ ਹੱਡ ਚੀਰਵੀ ਠੰਡ ਤੋਂ ਰਾਹਤ ਦਿੱਤੀ ਹੈ, ਉਥੇ ਹੀ ਸ਼ਾਮ ਤੋਂ ਲੈ ਕੇ ਸਵੇਰ ਤੱਕ ਕੜਾਕੇ ਦੀ ਠੰਡ ਨੇ ਕਹਿਰ ਮਚਾਇਆ ਹੋਇਆ ਹੈ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਭਾਰਤ ਮੌਸਮ ਵਿਗਿਆਨ ਅਨੁਸਾਰ ਉੱਤਰੀ ਭਾਰਤ ਦੇ ਪੰਜਾਬ ਅਤੇ ਹਰਿਆਣਾ ਵਿੱਚ ਵੱਧ ਤੋਂ ਵੱਧ ਆਮ ਤਾਪਮਾਨ 20 ਡਿਗਰੀ ਤੱਕ ਪਹੁੰਚ ਗਿਆ ਹੈ। ਅੰਮ੍ਰਿਤਸਰ ਵਿੱਚ ਵੱਧ ਤੋਂ ਵੱਧ ਤਾਪਮਾਨ 21.5, ਬਠਿੰਡਾ 19.4, ਫ਼ਿਰੋਜ਼ਪੁਰ 22, ਲੁਧਿਆਣਾ 20.2, ਪਠਾਨਕੋਟ 21 ਅਤੇ ਘੱਟੋ-ਘੱਟ 3.9, ਅੰਮ੍ਰਿਤਸਰ 4, ਫ਼ਿਰੋਜ਼ਪੁਰ 6 ਜਦਕਿ ਪਟਿਆਲਾ ਦਾ 6.2 ਡਿਗਰੀ  ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਹੈ। ਆਉਣ ਵਾਲੇ 7 ਦਿਨਾਂ ਵਿੱਚ ਕਿਤੇ ਵੀ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ।

ਦੱਸ ਦਈਏ ਕਿ ਹਿਮਾਚਲ ‘ਚ ਹੁਣ ਮੌਸਮ ਅਤੇ ਆਫਤ ਪ੍ਰਬੰਧਨ ਨੇ ਕੁਝ ਇਲਾਕਿਆਂ ‘ਚ ਬਰਫ ਦੇ ਤੋਦੇ ਡਿੱਗਣ ਦਾ ਖਤਰਾ ਪ੍ਰਗਟਾਇਆ ਹੈ। ਜਦੋਂ ਕਿ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੋਈ ਅਲਰਟ ਜਾਰੀ ਨਹੀਂ ਕੀਤਾ ਗਿਆ ਹੈ।

By admin

Related Post

Leave a Reply