ਚੰਡੀਗੜ੍ਹ: ਪੰਜਾਬ (Punjab) ਦੇ ਲੋਕਾਂ ਨੂੰ ਹੱਡ ਭੰਨਵੀਂ ਠੰਡ ਤੋਂ ਕੁਝ ਰਾਹਤ ਮਿਲੀ ਹੈ ਕਿਉਂਕਿ ਸੂਬੇ ਦੇ ਕਈ ਜ਼ਿਲ੍ਹਿਆਂ ਵਿੱਚ ਲੰਬੇ ਸਮੇਂ ਬਾਅਦ ਧੁੱਪ ਨਿਕਲੀ ਹੈ। ਇਸ ਧੁੱਪ ਨੇ ਬੇਸ਼ੱਕ ਠੰਢ ਤੋਂ ਕੁਝ ਨਿੱਘ ਜ਼ਰੂਰ ਦਿੱਤਾ ਹੈ ਪਰ ਕਈ ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਅਜੇ ਵੀ ਬਣੀ ਹੋਈ ਹੈ। ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 10 ਦਿਨਾਂ ‘ਚ ਮੌਸਮ ‘ਚ ਬਦਲਾਅ ਹੋਵੇਗਾ।

ਮੌਸਮ ਵਿਭਾਗ ਮੁਤਾਬਕ ਆਉਣ ਵਾਲੇ 4-5 ਦਿਨਾਂ ਦੌਰਾਨ ਉੱਤਰ-ਪੱਛਮੀ ਭਾਰਤ ਵਿੱਚ ਘੱਟੋ-ਘੱਟ ਤਾਪਮਾਨ ਵਧਣ ਵਾਲਾ ਹੈ। ਹੌਲੀ-ਹੌਲੀ ਇਹ ਤਾਪਮਾਨ 2-3 ਡਿਗਰੀ ਸੈਲਸੀਅਸ ਵਧੇਗਾ। ਇਸ ਨਾਲ ਕੜਾਕੇ ਦੀ ਠੰਡ ਤੋਂ ਹੋਰ ਰਾਹਤ ਮਿਲਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 3-6 ਡਿਗਰੀ ਸੈਲਸੀਅਸ ਦੇ ਵਿਚਕਾਰ ਰਹੇਗਾ। ਇਸ ਦੇ ਨਾਲ ਹੀ ਮੀਂਹ ਪੈਣ ਦੀ ਵੀ ਸੰਭਾਵਨਾ ਹੈ।

Leave a Reply