ਪੰਜਾਬ : ਸਾਵਣ ਮਹੀਨੇ ਦੇ ਸ਼ੁਰੂ ਵਿਚ ਅੱਜ ਤੜਕੇ ਪਏ ਭਾਰੀ ਤੋਂ ਦਰਮਿਆਨੇ ਮੀਂਹ (The Heavy to Moderate Rain) ਨੇ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਕੜਾਕੇ ਦੀ ਗਰਮੀ ਤੋਂ ਰਾਹਤ ਦਿਵਾਈ ਹੈ।

ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਗਰਮੀ ਇਕ ਵਾਰ ਫਿਰ ਆਪਣਾ ਪੂਰਾ ਅਸਰ ਦਿਖਾ ਰਹੀ ਹੈ ਅਤੇ ਤਾਪਮਾਨ ਮੁੜ 40 ਡਿਗਰੀ ਦੇ ਆਸ-ਪਾਸ ਪਹੁੰਚ ਗਿਆ ਹੈ ਅਤੇ ਹੁੰਮਸ ਕਾਰਨ ਲੋਕਾਂ ਨੂੰ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਮੀਂਹ ਕਾਰਨ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਸਾਵਣ ਦੀ ਮੁੱਖ ਫ਼ਸਲ ਝੋਨਾ ਲਾਉਣ ਵਾਲੇ ਕਿਸਾਨਾਂ ਦੇ ਚਿਹਰੇ ਵੀ ਖਿੜ ਗਏ ਹਨ ਕਿਉਂਕਿ ਕਰੀਬ 10-15 ਦਿਨਾਂ ਤੋਂ ਮੀਂਹ ਨਾ ਪੈਣ ਕਾਰਨ ਉਨ੍ਹਾਂ ਨੂੰ ਝੋਨੇ ਨੂੰ ਦੀ ਫਸਲ ‘ਤੇ ਪਾਣੀ ਦੀ ਸਪਲਾਈ ਕਰਨੀ ਪੈ ਰਹੀ ਹੈ ਜਿਸ ਕਾਰਨ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਪਰ ਸਾਵਣ ਮਹੀਨੇ ਦੇ ਮੀਂਹ ਨੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਹੈ।

Leave a Reply