ਪੰਜਾਬ : ਪੰਜਾਬ ਕੈਬਨਿਟ ਦੀ ਮੀਟਿੰਗ ਤੋਂ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ (Harpal Singh Cheema) ਨੇ ਪ੍ਰੈਸ ਕਾਨਫਰੰਸ ਕੀਤੀ। ਵਿੱਤ ਮੰਤਰੀ ਨੇ ਦੱਸਿਆ ਕਿ ਮੀਟਿੰਗ ਵਿੱਚ ਨਵੀਂ ਸਿੱਖਿਆ ਨੀਤੀ ਬਾਰੇ ਚਰਚਾ ਕੀਤੀ ਗਈ। ਇਸ ਮੌਕੇ ਕਿਸਾਨ ਨੀਤੀ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ‘ਤੇ ਕਿਸਾਨ ਆਗੂਆਂ ਤੋਂ ਸੁਝਾਅ ਲਏ ਜਾਣਗੇ।

ਪੈਟਰੋਲ ਅਤੇ ਡੀਜ਼ਲ ‘ਤੇ ਵੈਟ ਵਧਾਉਣ ਦਾ ਫ਼ੈੈਸਲਾ

ਪੰਜਾਬ ਸਰਕਾਰ ਨੇ ਪੈਟਰੋਲ ‘ਤੇ 61 ਪੈਸੇ ਅਤੇ ਡੀਜ਼ਲ ‘ਤੇ 92 ਪੈਸੇ ਦਾ ਵੈਟ ਵਧਾਉਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਸਰਕਾਰ ਨੇ ਲੋਕਾਂ ਨੂੰ 300 ਯੂਨਿਟ ਮੁਫ਼ਤ ਬਿਜਲੀ ਦੇਣ ਦੀ ਵੱਡੀ ਗਰੰਟੀ ਦਿੱਤੀ ਸੀ, ਇਹ ਜਾਰੀ ਰਹੇਗੀ ਪਰ ਚੰਨੀ ਸਰਕਾਰ ਵੱਲੋਂ 7 ਕਿੱਲੋ ਵਾਟ ਦੇ ਯੂਨਿਟਾਂ ‘ਤੇ ਦਿੱਤੀ ਜਾਂਦੀ ਦੁੱਗਣੀ ਸਬਸਿਡੀ ਖ਼ਤਮ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਵਪਾਰਕ ਤਿੰਨ ਪਹੀਆ ਵਾਹਨਾਂ ‘ਤੇ ਟੈਕਸ ਤਿੰਨ ਮਹੀਨਿਆਂ ਦੀ ਬਜਾਏ ਇਕ ਸਾਲ ਲਈ ਵਸੂਲਿਆ ਜਾਵੇਗਾ। ਇਸ ਨਾਲ ਵਿਭਾਗ ਦੇ ਵਾਰ-ਵਾਰ ਚੱਕਰ ਲਗਾਉਣ ਤੋਂ ਵੀ ਰਾਹਤ ਮਿਲੇਗੀ।

Leave a Reply