ਨਵੀਂ ਦਿੱਲੀ: ਪ੍ਰਜਵਲ ਰੇਵੰਨਾ (Prajwal Revanna) ਮਾਮਲੇ ‘ਚ ਵਿਸ਼ੇਸ਼ ਜਾਂਚ ਟੀਮ (The Special Investigation Team),(SIT) ਨੇ 2,000 ਪੰਨਿਆਂ ਦੀ ਚਾਰਜਸ਼ੀਟ ਦਾਇਰ ਕੀਤੀ ਹੈ, ਜਿਸ ‘ਚ ਕਰੀਬ 150 ਗਵਾਹਾਂ ਦੇ ਬਿਆਨ ਸ਼ਾਮਲ ਹਨ। ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਐਸ.ਆਈ.ਟੀ. ਨੇ ਮਾਹਿਰਾਂ ਦੀ ਰਾਏ ਵੀ ਲਈ ਸੀ। ਸਾਬਕਾ ਸੰਸਦ ਮੈਂਬਰ ਪ੍ਰਜਵਲ ਰੇਵੰਨਾ ਦੇ ਖ਼ਿਲਾਫ਼ ਬਲਾਤਕਾਰ ਅਤੇ ਉਨ੍ਹਾਂ ਦੇ ਪਿਤਾ ਵਿਧਾਇਕ ਐਚ.ਡੀ ਰੇਵੰਨਾ ਦੇ ਖ਼ਿਲਾਫ਼  ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ ਚਾਰਜਸ਼ੀਟ ਦਾਇਰ ਕੀਤੀ ਗਈ ਹੈ।

ਚਾਰਜਸ਼ੀਟ ਵਿੱਚ 150 ਗਵਾਹਾਂ ਦੇ ਕੀਤੇ ਗਏ ਹਨ ਬਿਆਨ ਦਰਜ

ਐਸ.ਆਈ.ਟੀ. ਨੇ ਪ੍ਰਜਵਲ ਰੇਵੰਨਾ ਖ਼ਿਲਾਫ਼  ਚਾਰ ਮਾਮਲਿਆਂ ਦੀ ਜਾਂਚ ਕੀਤੀ ਹੈ। ਚਾਰਜਸ਼ੀਟ ‘ਚ 2,000 ਤੋਂ ਵੱਧ ਪੰਨਿਆਂ ‘ਤੇ ਕਰੀਬ 150 ਗਵਾਹਾਂ ਦੇ ਬਿਆਨ ਸ਼ਾਮਲ ਹਨ। ਇਸ ਵਿੱਚ ਰੇਵੰਨਾ ਪਰਿਵਾਰ ਦੀ ਇੱਕ ਘਰੇਲੂ ਨੌਕਰ ਦੇ ਕਥਿਤ ਜਿਨਸੀ ਸ਼ੋਸ਼ਣ ਨਾਲ ਸਬੰਧਤ ਦੋਸ਼ ਵੀ ਸ਼ਾਮਲ ਹਨ। ਚਾਰਜਸ਼ੀਟ ਵਿੱਚ ਘਟਨਾ ਵਾਲੀ ਥਾਂ ਦੀ ਜਾਂਚ, ਜੈਵਿਕ, ਭੌਤਿਕ, ਵਿਗਿਆਨਕ, ਮੋਬਾਈਲ, ਡਿਜੀਟਲ ਅਤੇ ਹੋਰ ਸਬੰਧਤ ਸਬੂਤ ਵੀ ਨੱਥੀ ਕੀਤੇ ਗਏ ਹਨ। ਇਹ ਚਾਰਜਸ਼ੀਟ ਵਿਸ਼ੇਸ਼ ਅਦਾਲਤ ਵਿੱਚ ਪੇਸ਼ ਕੀਤੀ ਗਈ ਹੈ, ਜਿਸ ਵਿੱਚ ਪੂਰੇ ਕੇਸ ਨਾਲ ਸਬੰਧਤ ਅਹਿਮ ਸਬੂਤ ਅਤੇ ਗਵਾਹਾਂ ਦੇ ਬਿਆਨਾਂ ਨੂੰ ਇਕੱਤਰ ਕੀਤਾ ਗਿਆ ਹੈ।

ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਈ…
ਐਸ.ਆਈ.ਟੀ. ਨੇ ਚਾਰਜਸ਼ੀਟ ਦਾਖ਼ਲ ਕਰਨ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਲਈ ਸੀ। ਸਾਬਕਾ ਪ੍ਰਧਾਨ ਮੰਤਰੀ ਅਤੇ ਜਨਤਾ ਦਲ (ਸੈਕੂਲਰ) ਦੇ ਮੁਖੀ ਐਚ.ਡੀ ਦੇਵਗੌੜਾ ਦੇ ਪੁੱਤਰ ਐਮ.ਐਲ.ਏ. ਐਚ.ਡੀ ਰੇਵੰਨਾ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 354 ਅਤੇ 354 (ਏ) ਦੇ ਤਹਿਤ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਦੇ 33 ਸਾਲਾ ਪੁੱਤਰ ਪ੍ਰਜਵਲ ਰੇਵੰਨਾ ‘ਤੇ ਭਾਰਤੀ ਦੰਡਾਵਲੀ ਦੀ ਧਾਰਾ 376, 376 (2) (ਕੇ), 354, 354 (ਏ) ਅਤੇ 354 (ਬੀ) ਦੇ ਤਹਿਤ ਦੋਸ਼ ਲਗਾਏ ਗਏ ਹਨ।

ਪਹਿਲੀ ਸ਼ਿਕਾਇਤ ਘਰੇਲੂ ਸਹਾਇਕ ਨੇ ਦਰਜ ਕਰਵਾਈ ਸੀ
ਦੱਸ ਦੇਈਏ ਕਿ ਪਿਓ-ਪੁੱਤ ਖ਼ਿਲਾਫ਼ ਪਹਿਲੀ ਸ਼ਿਕਾਇਤ ਘਰੇਲੂ ਨੌਕਰ ਨੇ ਦਰਜ ਕਰਵਾਈ ਸੀ, ਜੋ ਉਨ੍ਹਾਂ ਦੇ ਘਰ ਕੰਮ ਕਰਦਾ ਸੀ ਅਤੇ ਵਿਧਾਇਕ ਐਚ.ਡੀ ਰੇਵੰਨਾ ਦੀ ਪਤਨੀ ਭਵਾਨੀ ਦਾ ਰਿਸ਼ਤੇਦਾਰ ਵੀ ਹੈ। ਇਸ ਸ਼ਿਕਾਇਤ ਦੇ ਆਧਾਰ ‘ਤੇ ਬਲਾਤਕਾਰ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਦੀ ਹੁਣ ਵਿਸ਼ੇਸ਼ ਜਾਂਚ ਟੀਮ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਘਰੇਲੂ ਸਹਾਇਕ ਦਾ ਕਈ ਵਾਰ ਜਿਨਸੀ ਸ਼ੋਸ਼ਣ ਕੀਤਾ ਗਿਆ
ਇਸ ਮਾਮਲੇ ‘ਤੇ ਘਰੇਲੂ ਨੌਕਰਾਣੀ ਨੇ ਦੋਸ਼ ਲਾਇਆ ਕਿ ਉਸ ਨਾਲ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ ਗਿਆ। ਹਾਲਾਂਕਿ, ਪ੍ਰਜਵਲ ਰੇਵੰਨਾ ਨੇ ਹਾਲ ਹੀ ਵਿੱਚ ਹਸਨ ਸੀਟ ਤੋਂ ਨੈਸ਼ਨਲ ਡੈਮੋਕ੍ਰੇਟਿਕ ਅਲਾਇੰਸ (ਐਨਡੀਏ) ਦੇ ਉਮੀਦਵਾਰ ਵਜੋਂ ਲੋਕ ਸਭਾ ਚੋਣਾਂ ਲੜੀਆਂ ਸਨ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਲੋਕ ਸਭਾ ਚੋਣਾਂ ਦੇ ਦੂਜੇ ਪੜਾਅ ਦੀ ਵੋਟਿੰਗ ਤੋਂ ਪਹਿਲਾਂ ਸੋਸ਼ਲ ਮੀਡੀਆ ‘ਤੇ ਕਈ ਅਸ਼ਲੀਲ ਵੀਡੀਓਜ਼ ਸਾਹਮਣੇ ਆਈਆਂ ਸਨ, ਜਿਸ ‘ਚ ਪ੍ਰਜਵਲ ਕਈ ਔਰਤਾਂ ਦਾ ਜਿਨਸੀ ਸ਼ੋਸ਼ਣ ਕਰਦੇ ਨਜ਼ਰ ਆ ਰਹੇ ਸਨ।

ਇਸ ਗੰਭੀਰ ਮਾਮਲੇ ਦੇ ਸਾਹਮਣੇ ਆਉਣ ਤੋਂ ਬਾਅਦ ਕਰਨਾਟਕ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨਾਗਲਕਸ਼ਮੀ ਚੌਧਰੀ ਨੇ ਇਸ ਦੀ ਤੁਰੰਤ ਜਾਂਚ ਦੀ ਮੰਗ ਕੀਤੀ ਹੈ ਅਤੇ ਇਸ ਸਬੰਧੀ ਕਾਂਗਰਸ ਸਰਕਾਰ ਨੂੰ ਪੱਤਰ ਲਿਖਿਆ ਹੈ। ਉਨ੍ਹਾਂ ਦੇ ਪੱਤਰ ਦੇ ਆਧਾਰ ‘ਤੇ ਸਰਕਾਰ ਨੇ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ, ਜਿਸ ਤੋਂ ਬਾਅਦ ਐੱਸ.ਆਈ.ਟੀ. ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।

Leave a Reply