ਸਪੋਰਟਸ ਡੈਸਕ : ਓਲੰਪਿਕ ਖੇਡਾਂ (Olympic Games) ਸ਼ੁਰੂ ਹੋ ਗਈਆਂ ਹਨ। ਬੀਤੇ ਦਿਨ ਭਾਰਤੀ ਪੁਰਸ਼ ਹਾਕੀ ਟੀਮ ਨੇ ਪਹਿਲੇ ਮੈਚ ਵਿੱਚ ਨਿਊਜ਼ੀਲੈਂਡ ਨੂੰ 3-2 ਨਾਲ ਹਰਾ ਕੇ ਜਿੱਤ ਨਾਲ ਸ਼ੁਰੂਆਤ ਕੀਤੀ। ਉਥੇ ਹੀ ਬੈਡਮਿੰਟਨ ‘ਚ ਤਗਮੇ ਦੇ ਦਾਅਵੇਦਾਰ ਸਾਤਵਿਕ ਸਾਈਰਾਜ ਰੰਕੀਰੈੱਡੀ, ਚਿਰਾਗ ਸ਼ੈਟੀ ਅਤੇ ਲਕਸ਼ਯ ਸੇਨ ਨੇ ਜਿੱਤ ਨਾਲ ਸ਼ੁਰੂਆਤ ਕੀਤੀ। ਇਸ ਦੇ ਨਾਲ ਹੀ ਭਾਰਤੀ ਨਿਸ਼ਾਨੇਬਾਜ਼ ਮਨੂ ਭਾਕਰ ਨੇ ਮਹਿਲਾਵਾਂ ਦੇ 10 ਮੀਟਰ ਏਅਰ ਪਿਸਟਲ ਮੁਕਾਬਲੇ ਦੇ ਕੁਆਲੀਫਿਕੇਸ਼ਨ ਰਾਊਂਡ ਵਿੱਚ 580 ਅੰਕਾਂ ਨਾਲ ਤੀਜਾ ਸਥਾਨ ਹਾਸਲ ਕਰਕੇ ਫਾਈਨਲ ਵਿੱਚ ਪ੍ਰਵੇਸ਼ ਕਰ ਲਿਆ ਹੈ। ਅੱਜ ਦਾ ਪ੍ਰੋਗਰਾਮ ਇਸ ਪ੍ਰਕਾਰ ਹੈ-
ਬੈਡਮਿੰਟਨ
ਮਹਿਲਾ ਸਿੰਗਲਜ਼ (ਗਰੁੱਪ ਪੜਾਅ): ਪੀ.ਵੀ ਸਿੰਧੂ ਬਨਾਮ ਐਫਐਨ ਅਬਦੁਲ ਰਜ਼ਾਕ (ਮਾਲਦੀਵ) – ਦੁਪਹਿਰ 12:50 ਵਜੇ
ਪੁਰਸ਼ ਸਿੰਗਲਜ਼ (ਗਰੁੱਪ ਪੜਾਅ): ਪ੍ਰਣਯ ਐਚਐਸ ਬਨਾਮ ਫੈਬੀਅਨ ਰੋਥ (ਜਰਮਨੀ) – ਰਾਤ 8:00 ਵਜੇ
ਸ਼ੂਟਿੰਗ
ਔਰਤਾਂ ਦੀ 10 ਮੀਟਰ ਏਅਰ ਰਾਈਫਲ ਯੋਗਤਾ: ਇਲਾਵੇਨਿਲ ਵਲਾਰੀਵਨ – ਦੁਪਹਿਰ 12:45 ਵਜੇ
ਪੁਰਸ਼ਾਂ ਦੀ 10 ਮੀਟਰ ਏਅਰ ਰਾਈਫਲ ਯੋਗਤਾ: ਸੰਦੀਪ ਸਿੰਘ ਅਤੇ ਅਰਜੁਨ ਬਬੂਟਾ – ਦੁਪਹਿਰ 2:45 ਵਜੇ
ਔਰਤਾਂ ਦਾ 10 ਮੀਟਰ ਏਅਰ ਪਿਸਟਲ ਫਾਈਨਲ: ਮਨੂ ਭਾਕਰ – ਦੁਪਹਿਰ 3:30 ਵਜੇ
ਰੋਇੰਗ
ਪੁਰਸ਼ ਸਿੰਗਲ ਸਕਲਸ (ਰਿਪੇਚੇਜ਼ 2): ਬਲਰਾਜ ਪੰਵਾਰ – ਦੁਪਹਿਰ 1:18 ਵਜੇ
ਟੇਬਲ ਟੈਨਿਸ
ਮਹਿਲਾ ਸਿੰਗਲਜ਼ (ਰਾਊਂਡ 2): ਸ੍ਰੀਜਾ ਅਕੁਲਾ ਬਨਾਮ ਕ੍ਰਿਸਟੀਨਾ ਕੈਲਬਰਗ (ਸਵੀਡਨ) – ਦੁਪਹਿਰ 12:15 ਵਜੇ
ਮਹਿਲਾ ਸਿੰਗਲਜ਼ (ਰਾਊਂਡ 2): ਮਨਿਕਾ ਬਤਰਾ ਬਨਾਮ ਅੰਨਾ ਹਰਸੇ (ਗ੍ਰੇਟ ਬ੍ਰਿਟੇਨ) – ਦੁਪਹਿਰ 12:15 ਵਜੇ
ਪੁਰਸ਼ ਸਿੰਗਲਜ਼ (ਰਾਊਂਡ 2): ਸ਼ਰਤ ਕਮਲ ਬਨਾਮ ਡੇਨੀ ਕੋਜ਼ੁਲ (ਸਲੋਵੇਨੀਆ) – ਸ਼ਾਮ 3:00 ਵਜੇ
ਤੈਰਾਕੀ
ਪੁਰਸ਼ਾਂ ਦਾ 100 ਮੀਟਰ ਬੈਕਸਟ੍ਰੋਕ (ਹੀਟ 2): ਸ਼੍ਰੀਹਰੀ ਨਟਰਾਜ – 3:16 ਵਜੇ
ਔਰਤਾਂ ਦੀ 200 ਮੀਟਰ ਫ੍ਰੀਸਟਾਈਲ (ਹੀਟ 1): ਧਨਿਧੀ ਦੇਸਿੰਘੂ – ਦੁਪਹਿਰ 3:30 ਵਜੇ
ਤੀਰਅੰਦਾਜ਼ੀ
ਮਹਿਲਾ ਟੀਮ (ਕੁਆਰਟਰ ਫਾਈਨਲ): ਭਾਰਤ (ਅੰਕਿਤਾ ਭਗਤਾ, ਭਜਨ ਕੌਰ ਅਤੇ ਦੀਪਿਕਾ ਕੁਮਾਰੀ) ਬਨਾਮ ਫਰਾਂਸ/ਨੀਦਰਲੈਂਡ – ਸ਼ਾਮ 5:45 ਵਜੇ
ਮਹਿਲਾ ਟੀਮ (ਸੈਮੀਫਾਈਨਲ): ਸ਼ਾਮ 7:17 ਵਜੇ ਤੋਂ ਬਾਅਦ
ਮਹਿਲਾ ਟੀਮ (ਮੈਡਲ ਰਾਊਂਡ): ਰਾਤ 8:18 ਵਜੇ ਤੋਂ।