ਦਸੂਹਾ: ਜਲੰਧਰ-ਪਠਾਨਕੋਟ ਜੀ.ਟੀ ਰੋਡ ’ਤੇ ਘੁੰਮਣ ਫਿਲਿੰਗ ਸਟੇਸ਼ਨ (Ghuman filling station),(ਨੇੜੇ ਗਰਨਾ ਸਾਹਿਬ ਅੱਡਾ) ਪੈਟਰੋਲ ਪੰਪ ’ਤੇ ਬੀਤੀ ਰਾਤ ਸਾਢੇ ਅੱਠ ਵਜੇ ਦੇ ਕਰੀਬ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀਆਂ ਚਲਾ ਦਿੱਤੀਆਂ ਅਤੇ ਪੈਸੇ ਲੁੱਟ ਕੇ ਫ਼ਰਾਰ ਹੋ ਗਏ। ਇਸ ਸਬੰਧੀ ਥਾਣਾ ਸਦਰ ਦੇ ਇੰਚਾਰਜ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਨੇ ਫਿਲਿੰਗ ਸਟੇਸ਼ਨ ‘ਤੇ ਖੜ੍ਹੀ ਪੈਟਰੋਲ ਪੰਪ ਮਾਲਕ ਦੀ ਸਕਾਰਪੀਓ ਕਾਰ ‘ਤੇ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ ਕਾਰਨ ਕਾਰ ਦਾ ਸ਼ੀਸ਼ਾ ਟੁੱਟ ਗਿਆ |
ਉਸ ਸਮੇਂ ਪੈਟਰੋਲ ਪੰਪ ਦਾ ਮਾਲਕ ਸ਼ੈਰੀ ਘੁੰਮਣ ਪੰਪ ਦੇ ਅੰਦਰ ਕਮਰੇ ਵਿੱਚ ਬੈਠਾ ਸੀ। ਗੋਲੀਬਾਰੀ ਦੌਰਾਨ ਲੁਟੇਰਿਆਂ ਨੇ ਪੈਟਰੋਲ ਪੰਪ ‘ਤੇ ਕੰਮ ਕਰਦੇ ਅੰਮ੍ਰਿਤਪਾਲ ਕੋਲੋਂ 20 ਹਜ਼ਾਰ ਰੁਪਏ ਦੀ ਨਕਦੀ ਖੋਹ ਲਈ ਅਤੇ ਜਲੰਧਰ ਵੱਲ ਫ਼ਰਾਰ ਹੋ ਗਏ, ਜਦਕਿ ਲੁਟੇਰਿਆਂ ਵੱਲੋਂ ਕੀਤੀ ਫਾਇਰਿੰਗ ਕਾਰਨ ਕਿਸੇ ਵੀ ਵਿਅਕਤੀ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ। ਥਾਣਾ ਇੰਚਾਰਜ ਨੇ ਦੱਸਿਆ ਕਿ ਲੁਟੇਰਿਆਂ ਦੀ ਭਾਲ ਜਾਰੀ ਹੈ।