ਪਟਨਾ: ਬਿਹਾਰ ਦੀ ਰਾਜਧਾਨੀ ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ (The Historic Gandhi Maidan) ‘ਚ ਬੀਤੇ ਦਿਨ ਉਸ ਸਮੇਂ ਹਫੜਾ-ਦਫੜੀ ਦਾ ਮਾਹੌਲ ਬਣ ਗਿਆ ਜਦੋਂ ਫਿਲਮ ‘ਪੁਸ਼ਪਾ-2’ ਦੇ ਪ੍ਰਮੋਸ਼ਨ ਲਈ ਅਦਾਕਾਰ ਅੱਲੂ ਅਰਜੁਨ ਅਤੇ ਅਦਾਕਾਰਾ ਰਸ਼ਮੀਕਾ ਮੰਡਾਨਾ ਦੀ ਇਕ ਝਲਕ ਦੇਖਣ ਲਈ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ । ਦੋਵੇਂ ਕਲਾਕਾਰ ਆਪਣੀ ਆਉਣ ਵਾਲੀ ਫਿਲਮ ‘ਪੁਸ਼ਪਾ 2: ਦ ਰੂਲ’ ਦੇ ਪ੍ਰਮੋਸ਼ਨ ਲਈ ਪਟਨਾ ਆਏ ਸਨ।
ਸਮਾਗਮ ਵਾਲੀ ਥਾਂ ‘ਤੇ ਇਕੱਠੇ ਹੋਏ ਲੋਕਾਂ ਦੇ ਇੱਕ ਸਮੂਹ ਨੇ ਰੁਕਾਵਟਾਂ ਨੂੰ ਪਾਰ ਕੀਤਾ ਅਤੇ ਕਲਾਕਾਰਾਂ ਦੇ ਨੇੜੇ ਜਾਣ ਤੋਂ ਰੋਕਣ ‘ਤੇ ਜੁੱਤੀਆਂ ਅਤੇ ਚੱਪਲਾਂ ਸੁੱਟ ਦਿੱਤੀਆਂ। ਇਹ ਪ੍ਰੋਗਰਾਮ ਦੇਰ ਰਾਤ ਤੱਕ ਚੱਲਦਾ ਰਿਹਾ। ਇਸ ਦੌਰਾਨ, ਪਟਨਾ ਦੇ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਰਾਜੀਵ ਮਿਸ਼ਰਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਪੁਲਿਸ ਨੇ ਸਥਿਤੀ ਨੂੰ ਕਾਬੂ ਕਰਨ ਲਈ ਲਾਠੀਚਾਰਜ ਦਾ ਸਹਾਰਾ ਲਿਆ। ਐਸ.ਐਸ.ਪੀ. ਮਿਸ਼ਰਾ ਨੇ ਕਿਹਾ, “ਸਿਰਫ਼ ਕੁਝ ਲੋਕਾਂ ਨੂੰ ਹਟਾਇਆ ਗਿਆ ਸੀ ਜੋ ਪ੍ਰੋਗਰਾਮ ਦੇਖਣ ਆਏ ਸਨ ਅਤੇ ਬੈਰੀਕੇਡ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਗਾਂਧੀ ਮੈਦਾਨ ‘ਚ ਸੁਰੱਖਿਆ ਬਲਾਂ ਦੀ ਕਾਫੀ ਗਿਣਤੀ ‘ਚ ਤਾਇਨਾਤੀ ਕੀਤੀ ਗਈ ।
ਪਟਨਾ ਦੇ ਜ਼ਿਲ੍ਹਾ ਮੈਜਿਸਟਰੇਟ ਚੰਦਰਸ਼ੇਖਰ ਸਿੰਘ ਨੇ ਕਿਹਾ ਕਿ ਸਭ ਕੁਝ ਕਾਬੂ ਹੇਠ ਹੈ। ਤੇਲਗੂ ਫਿਲਮਾਂ ਦੇ ਸੁਪਰਸਟਾਰ ਅੱਲੂ ਅਰਜੁਨ ਨੇ ਬੀਤੇ ਦਿਨ ਪਟਨਾ ‘ਚ ਆਪਣੀ ਆਉਣ ਵਾਲੀ ਫਿਲਮ ‘ਪੁਸ਼ਪਾ 2: ਦ ਰੂਲ’ ਦਾ ਟ੍ਰੇਲਰ ਰਿਲੀਜ਼ ਕੀਤਾ। ‘ਪੁਸ਼ਪਾ 2’ 5 ਦਸੰਬਰ ਨੂੰ ਸਿਨੇਮਾਘਰਾਂ ‘ਚ ਦਸਤਕ ਦੇਵੇਗੀ।