November 6, 2024

ਪੁਰਸ਼ਾਂ ਦੀ ਉੱਚੀ ਛਾਲ ‘ਚ ਸ਼ਰਦ ਕੁਮਾਰ ਨੇ ਚਾਂਦੀ ‘ਤੇ ਮਰਿਯੱਪਨ ਥੰਗਾਵੇਲੂ ਨੇ ਜਿੱਤਿਆ ਕਾਂਸੀ ਦਾ ਤਗ਼ਮਾ

Latest Sports News | Sharad Kumar | Mariyappan Thangavelu

ਸਪੋਰਟਸ ਡੈਸਕ : ਭਾਰਤੀ ਅਥਲੀਟ ਸ਼ਰਦ ਕੁਮਾਰ (Indian athlete Sharad Kumar) ਨੇ ਪੁਰਸ਼ਾਂ ਦੀ ਉੱਚੀ ਛਾਲ ਵਿੱਚ ਚਾਂਦੀ ਅਤੇ ਮਰਿਯੱਪਨ ਥੰਗਾਵੇਲੂ  (Mariyappan Thangavelu) ਨੇ ਕਾਂਸੀ ਦਾ ਤਗ਼ਮਾ ਜਿੱਤਿਆ। ਮੰਗਲਵਾਰ ਦੇਰ ਰਾਤ ਹੋਏ ਮੁਕਾਬਲੇ ਵਿੱਚ ਸ਼ਰਦ ਕੁਮਾਰ ਨੇ ਉੱਚੀ ਛਾਲ ਟੀ63 ਦੇ ਫਾਈਨਲ ਵਿੱਚ 1.88 ਮੀਟਰ ਦੀ ਛਾਲ ਮਾਰ ਕੇ ਪੈਰਾਲੰਪਿਕ ਰਿਕਾਰਡ ਦੇ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ। ਸ਼ਰਦ ਕੁਮਾਰ ਦਾ ਇਹ ਦੂਜਾ ਪੈਰਾਲੰਪਿਕ ਤਮਗਾ ਸੀ।

ਉਨ੍ਹਾਂ ਨੇ ਟੋਕੀਓ ਪੈਰਾਲੰਪਿਕ 2020 ਵਿੱਚ 1.83 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗਮਾ ਜਿੱਤਿਆ। ਅਮਰੀਕਾ ਦੀ ਏਜ਼ਰਾ ਫਰੈਚ ਨੇ 1.94 ਮੀਟਰ ਦੀ ਛਾਲ ਨਾਲ ਸੋਨ ਤਗਮਾ ਜਿੱਤਿਆ। ਮਰਿਯੱਪਨ ਥੰਗਾਵੇਲੂ ਨੇ ਉੱਚੀ ਛਾਲ ਟੀ63 ਫਾਈਨਲ ਵਿੱਚ 1.85 ਮੀਟਰ ਦੀ ਛਾਲ ਨਾਲ ਕਾਂਸੀ ਦਾ ਤਗ਼ਮਾ ਜਿੱਤਿਆ।

ਇਸ ਨਾਲ ਉਹ ਲਗਾਤਾਰ ਤਿੰਨ ਖੇਡਾਂ ਵਿੱਚ ਤਗਮਾ ਜਿੱਤਣ ਵਾਲਾ ਪਹਿਲਾ ਭਾਰਤੀ ਪੈਰਾ-ਐਥਲੀਟ ਬਣ ਗਏ ਹਨ। ਉਨ੍ਹਾਂ ਨੇ ਰੀਓ 2016 ਵਿੱਚ 1.89 ਮੀਟਰ ਦੀ ਛਾਲ ਨਾਲ ਸੋਨ ਤਗਮਾ ਅਤੇ ਟੋਕੀਓ 2020 ਵਿੱਚ 1.86 ਮੀਟਰ ਦੀ ਛਾਲ ਨਾਲ ਚਾਂਦੀ ਦਾ ਤਗਮਾ ਜਿੱਤਿਆ ਸੀ।

The post ਪੁਰਸ਼ਾਂ ਦੀ ਉੱਚੀ ਛਾਲ ‘ਚ ਸ਼ਰਦ ਕੁਮਾਰ ਨੇ ਚਾਂਦੀ ‘ਤੇ ਮਰਿਯੱਪਨ ਥੰਗਾਵੇਲੂ ਨੇ ਜਿੱਤਿਆ ਕਾਂਸੀ ਦਾ ਤਗ਼ਮਾ appeared first on Time Tv.

By admin

Related Post

Leave a Reply