November 7, 2024

ਪਾਕਿਸਤਾਨ ਖ਼ਿਲਾਫ਼ ਮੈਚ ‘ਚੋਂ ਕਿਉਂ ਹੋਏ ਬਾਹਰ ਸ਼੍ਰੇਅਸ ਅਈਅਰ, ਕਾਰਨ ਆਇਆ ਸਾਹਮਣੇ

Living India News - sports news

ਕੋਲੰਬੋ : ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ (Indian batsman Shreyas Iyer) ਕਮਰ ‘ਚ ਖਿਚਾਅ ਕਾਰਨ ਪਾਕਿਸਤਾਨ ਖ਼ਿਲਾਫ਼ ਏਸ਼ੀਆ ਕੱਪ ਵਨਡੇ (Asia Cup ODI) ਕ੍ਰਿਕਟ ਟੂਰਨਾਮੈਂਟ ਦੇ ਮੈਚ ਤੋਂ ਬਾਹਰ ਹੋ ਗਏ ਹਨ। ਇਸ ਤੋਂ ਪਹਿਲਾਂ ਵੀ ਅਈਅਰ ਪਿੱਠ ਦੀ ਸੱਟ ਤੋਂ ਪ੍ਰੇਸ਼ਾਨ ਸਨ, ਜਿਸ ਲਈ ਉਨ੍ਹਾਂ ਦਾ ਆਪਰੇਸ਼ਨ ਹੋਇਆ ਸੀ।

ਉਨ੍ਹਾਂ ਨੇ ਏਸ਼ੀਆ ਕੱਪ ਵਿੱਚ 2 ਸਤੰਬਰ ਨੂੰ ਪਾਕਿਸਤਾਨ ਖ਼ਿਲਾਫ਼ ਮੈਚ ਵਿੱਚ ਵਾਪਸੀ ਕੀਤੀ ਸੀ ਜੋ ਮੀਂਹ ਕਾਰਨ ਰੱਦ ਹੋ ਗਿਆ ਸੀ। ਕਰੀਬ ਛੇ ਮਹੀਨਿਆਂ ਵਿੱਚ ਇਹ ਉਨ੍ਹਾਂ ਦਾ ਪਹਿਲਾ ਪ੍ਰਤੀਯੋਗੀ ਮੈਚ ਸੀ। ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਮੁਤਾਬਕ, ‘ਸ਼੍ਰੇਅਸ ਅਈਅਰ ਨੂੰ ਅੱਜ ਮੈਚ ਤੋਂ ਪਹਿਲਾਂ ਅਭਿਆਸ ਦੌਰਾਨ ਪਿੱਠ ‘ਚ ਅਕੜਾਅ ਆ ਗਿਆ।’

ਅਈਅਰ ਦੇ ਆਊਟ ਹੋਣ ਨਾਲ ਕੇਐੱਲ ਰਾਹੁਲ ਨੂੰ ਪਲੇਇੰਗ ਇਲੈਵਨ ‘ਚ ਜਗ੍ਹਾ ਬਣਾਉਣ ਦਾ ਮੌਕਾ ਮਿਲਿਆ। ਰਾਹੁਲ ਵੀ ਸੱਟ ਤੋਂ ਉਭਰ ਕੇ ਵਾਪਸੀ ਕਰ ਰਿਹਾ ਹੈ। ਇਸ ਤੋਂ ਪਹਿਲਾਂ ਉਹ ਆਖਰੀ ਵਾਰ ਆਈ.ਪੀ.ਐੱਲ ‘ਚ ਖੇਡਿਆ ਸੀ ਅਤੇ ਇਸ ਤੋਂ ਬਾਅਦ ਉਸ ਦਾ ਪੱਟ ਦਾ ਆਪਰੇਸ਼ਨ ਹੋਇਆ ਸੀ। ਅਈਅਰ ਅਤੇ ਰਾਹੁਲ ਦੋਵੇਂ ਭਾਰਤ ਦੀ ਵਿਸ਼ਵ ਕੱਪ ਟੀਮ ‘ਚ ਸ਼ਾਮਲ ਹਨ ਪਰ ਸੱਟ ਕਾਰਨ ਲੰਬੇ ਸਮੇਂ ਬਾਅਦ ਵਾਪਸੀ ਕਰਨ ‘ਤੇ ਉਨ੍ਹਾਂ ਦੀ ਫਿਟਨੈੱਸ ‘ਤੇ ਸਵਾਲੀਆ ਨਿਸ਼ਾਨ ਹੈ।

The post ਪਾਕਿਸਤਾਨ ਖ਼ਿਲਾਫ਼ ਮੈਚ ‘ਚੋਂ ਕਿਉਂ ਹੋਏ ਬਾਹਰ ਸ਼੍ਰੇਅਸ ਅਈਅਰ, ਕਾਰਨ ਆਇਆ ਸਾਹਮਣੇ appeared first on Time Tv.

By admin

Related Post

Leave a Reply