ਮੁੰਬਈ: ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ (Elvish Yadav) ਨੂੰ ਲੈ ਕੇ ਵੱਡੀ ਖਬਰ ਸਹਾਮਣੇ ਆਈ ਹੈ। ਪੁਲਿਸ ਨੇ ਅਦਾਲਤ ‘ਚ ਐਲਵਿਸ਼ ਯਾਦਵ ਮਾਮਲੇ ‘ਚ ਚਾਰਜਸ਼ੀਟ (charge sheet) ਦਾਖ਼ਲ ਕਰ ਦਿੱਤੀ ਹੈ। ਐਲਵਿਸ਼ ਯਾਦਵ ਸਮੇਤ 8 ਲੋਕਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਗਈ ਹੈ। ਪੁਲਿਸ ਨੇ 1200 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਹੈ। ਜਾਣਕਾਰੀ ਮੁਤਾਬਕ ਐਲਵਿਸ਼ ਯਾਦਵ ਦੇ ਖ਼ਿਲਾਫ਼ ਚਾਰਜਸ਼ੀਟ ‘ਚ 24 ਗਵਾਹਾਂ ਦੇ ਬਿਆਨ ਦਰਜ ਹਨ। ਐਨਡੀਪੀਐਸ (NDPS) ਧਾਰਾਵਾਂ ਨੂੰ ਲੈ ਕੇ ਵੀ ਚਾਰਜਸ਼ੀਟ ਵਿੱਚ ਸਬੂਤ ਮਿਲੇ ਹਨ। ਇਸ ਕਾਰਨ ਐਲਵਿਸ਼ ਯਾਦਵ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਉਹ ਬੁਰੀ ਤਰ੍ਹਾਂ ਫਸਿਆ ਹੋਇਆ ਹੈ।
ਸੱਪ ਦੇ ਜ਼ਹਿਰ ਦਾ ਸਬੂਤ
ਦੱਸ ਦੇਈਏ ਕਿ ਨੋਇਡਾ ਪੁਲਿਸ ਨੇ ਐਲਵਿਸ਼ ਯਾਦਵ ਸਮੇਤ 8 ਲੋਕਾਂ ਦੇ ਖ਼ਿਲਾਫ਼ ਚਾਰਜਸ਼ੀਟ ਸੂਰਜਪੁਰ ਕੋਰਟ ਵਿੱਚ ਦਾਇਰ ਕੀਤੀ ਹੈ। ਨੋਇਡਾ ਪੁਲਿਸ ਨੇ 1200 ਪੰਨਿਆਂ ਦੀ ਚਾਰਜਸ਼ੀਟ ਅਦਾਲਤ ਵਿੱਚ ਦਾਇਰ ਕੀਤੀ ਹੈ। ਇਸ ਚਾਰਜਸ਼ੀਟ ਵਿੱਚ 24 ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ। ਨੋਇਡਾ ਪੁਲਿਸ ਨੋਇਡਾ ਅਤੇ ਗੁਰੂਗ੍ਰਾਮ ਸਮੇਤ ਦੇਸ਼ ਭਰ ਵਿੱਚ ਦਰਜ ਮਾਮਲਿਆਂ ਦੀ ਜਾਣਕਾਰੀ ਇਕੱਠੀ ਕਰ ਰਹੀ ਹੈ। ਜੈਪੁਰ ਲੈਬ ਤੋਂ ਸੱਪ ਦੇ ਜ਼ਹਿਰ ਦੀ ਪੁਸ਼ਟੀ ਕਰਨ ਵਾਲੀ ਰਿਪੋਰਟ ਨੂੰ ਵੀ ਚਾਰਜਸ਼ੀਟ ਵਿੱਚ ਸ਼ਾਮਲ ਕੀਤਾ ਗਿਆ ਹੈ।