ਨੇਤਨਯਾਹੂ ਨੇ ਗਾਜ਼ਾ ‘ਚ ਨੌਂ ਮਹੀਨਿਆਂ ਤੋਂ ਚੱਲੇ ਸੰਘਰਸ਼ ਨੂੰ ਖਤਮ ਕਰਨ ਲਈ ਰੱਖੀਆਂ ਪੰਜ ਸ਼ਰਤਾਂ
By admin / July 7, 2024 / No Comments / World News
ਯੇਰੂਸ਼ਲਮ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ (PM Benjamin Netanyahu) ਨੇ ਕਿਹਾ ਹੈ ਕਿ ਉਹ ਹਮਾਸ ਨਾਲ ਜੰਗਬੰਦੀ ਸਮਝੌਤੇ ਲਈ ਤਾਂ ਹੀ ਸਹਿਮਤ ਹੋਣਗੇ ਜੇਕਰ ਇਹ ਇਜ਼ਰਾਈਲੀ ਬੰਧਕਾਂ ਦੀ ਰਿਹਾਈ ਤੋਂ ਬਾਅਦ ਗਾਜ਼ਾ ਵਿੱਚ ਫੌਜੀ ਕਾਰਵਾਈਆਂ ਨੂੰ ਮੁੜ ਸ਼ੁਰੂ ਕਰਨ ਦੀ ਇਜਾਜ਼ਤ ਦਿੰਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਵਿਚੋਲੇ ਗੱਲਬਾਤ ਨੂੰ ਅੱਗੇ ਲਿਜਾਣ ਲਈ ਕਾਹਿਰਾ ਵਿਚ ਗੱਲਬਾਤ ਦੀ ਤਿਆਰੀ ਕਰ ਰਹੇ ਹਨ। ਇਸ ਦੌਰਾਨ ਨੇਤਨਯਾਹੂ ਨੇ ਬੀਤੇ ਦਿਨ ਨੌਂ ਮਹੀਨਿਆਂ ਤੋਂ ਚੱਲੇ ਸੰਘਰਸ਼ ਨੂੰ ਖਤਮ ਕਰਨ ਲਈ ਆਪਣੀਆਂ ਪੰਜ ਸ਼ਰਤਾਂ ਰੱਖੀਆਂ।
ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਸਮਝੌਤੇ ਨੂੰ ਲਾਗੂ ਕਰਨ ਨਾਲ ਇਜ਼ਰਾਈਲ ਨੂੰ ਗਾਜ਼ਾ ਵਿੱਚ ਆਪਣੀਆਂ ਕਾਰਵਾਈਆਂ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ ਜਦੋਂ ਤੱਕ ਯੁੱਧ ਦੇ ਸਾਰੇ ਟੀਚਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਨੇਤਨਯਾਹੂ ਨੇ ਇਹ ਵੀ ਜ਼ੋਰ ਦਿੱਤਾ ਕਿ ਸਮਝੌਤੇ ਵਿੱਚ ਹਮਾਸ ਨੂੰ ਮਿਸਰ ਤੋਂ ਗਾਜ਼ਾ ਤੱਕ ਹਥਿਆਰਾਂ ਦੀ ਤਸਕਰੀ ਤੋਂ ਰੋਕਣਾ ਵੀ ਸ਼ਾਮਲ ਹੋਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਉੱਤਰੀ ਗਾਜ਼ਾ ਵਿੱਚ ਹਥਿਆਰਬੰਦ ਹਮਾਸ ਦੇ ਅੱਤਵਾਦੀਆਂ ਦੀ ਵਾਪਸੀ ਨੂੰ ਵੀ ਰੋਕਿਆ ਜਾਣਾ ਚਾਹੀਦਾ ਹੈ।
ਗਾਜ਼ਾ ‘ਚ 100 ਤੋਂ ਵੱਧ ਲੋਕ ਅਜੇ ਵੀ ਬੰਧਕ ਬਣਾਏ ਹੋਏ ਹਨ, ਜਿਨ੍ਹਾਂ ‘ਚੋਂ ਕੁਝ ਦੇ ਮਾਰੇ ਜਾਣ ਦਾ ਖਦਸ਼ਾ ਹੈ। ਨੇਤਨਯਾਹੂ ਨੇ ਕਿਹਾ ਕਿ ਉਹ ਵੱਧ ਤੋਂ ਵੱਧ ਬੰਧਕਾਂ ਦੀ ਰਿਹਾਈ ਯਕੀਨੀ ਬਣਾਉਣਗੇ। ਬੀਤੇ ਦਿਨ ਵੀ, ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨੇ ਪੁਸ਼ਟੀ ਕੀਤੀ ਕਿ ਇਜ਼ਰਾਈਲ ਰੱਖਿਆ ਬਲ ਲੇਬਨਾਨ ਵਿੱਚ ਹਿਜ਼ਬੁੱਲਾ ਦੇ ਵਿਰੁੱਧ ਆਪਣੀ ਮੁਹਿੰਮ ਜਾਰੀ ਰੱਖਣਗੇ, ਭਾਵੇਂ ਗਾਜ਼ਾ ਵਿੱਚ ਇੱਕ ਜੰਗਬੰਦੀ ਸਮਝੌਤਾ ਹੋ ਜਾਵੇ। ਗੈਲੈਂਟ ਨੇ ਕਿਹਾ ਕਿ ਗਾਜ਼ਾ ਵਿਚ ਸੰਘਰਸ਼ ਅਤੇ ਹਿਜ਼ਬੁੱਲਾ ਨਾਲ ਉੱਤਰੀ ਸਰਹੱਦ ‘ਤੇ ਸੰਘਰਸ਼ ‘ਦੋ ਵੱਖ-ਵੱਖ ਖੇਤਰ’ ਹਨ। ਉਨ੍ਹਾਂ ਸਪਸ਼ਟ ਕੀਤਾ ਕਿ ਜੇਕਰ ਗਾਜ਼ਾ ਵਿੱਚ ਕੋਈ ਸਮਝੌਤਾ ਹੁੰਦਾ ਹੈ ਤਾਂ ਇਸ ਨੂੰ ਹਿਜ਼ਬੁੱਲਾ ਨਾਲ ਸਮਝੌਤਾ ਨਹੀਂ ਮੰਨਿਆ ਜਾਵੇਗਾ।
The post ਨੇਤਨਯਾਹੂ ਨੇ ਗਾਜ਼ਾ ‘ਚ ਨੌਂ ਮਹੀਨਿਆਂ ਤੋਂ ਚੱਲੇ ਸੰਘਰਸ਼ ਨੂੰ ਖਤਮ ਕਰਨ ਲਈ ਰੱਖੀਆਂ ਪੰਜ ਸ਼ਰਤਾਂ appeared first on Time Tv.