November 5, 2024

ਨਿਊਜ਼ੀਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ

Latest Sports News | Chris Gayle met PM Modi | Sports

ਸਪੋਰਟਸ ਡੈਸਕ : ਨਿਊਜ਼ੀਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਟਿਮ ਸਾਊਥੀ (New Zealand fast bowler Tim Southee) ਨੇ ਟੈਸਟ ਕਪਤਾਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ ਅਤੇ ਵਿਕਟਕੀਪਰ ਬੱਲੇਬਾਜ਼ ਟਾਮ ਲਾਥਮ ਭਾਰਤ ਖ਼ਿਲਾਫ਼ ਘਰੇਲੂ ਮੈਦਾਨ ‘ਤੇ ਤਿੰਨ ਮੈਚਾਂ ਦੀ ਟੈਸਟ ਸੀਰੀਜ਼ ਦੌਰਾਨ ਟੀਮ ਦੀ ਅਗਵਾਈ ਕਰਨਗੇ। ਇਹ ਫ਼ੈਸਲਾ ਕੀਵੀ ਟੀਮ ਦੀ ਗੌਲ ‘ਚ ਸ਼੍ਰੀਲੰਕਾ ਖ਼ਿਲਾਫ਼ 2-0 ਦੀ ਹਾਰ ਤੋਂ ਬਾਅਦ ਆਇਆ ਹੈ, ਜਿਸ ‘ਚ ਇਕ ਮੈਚ ਪਾਰੀ ਅਤੇ 154 ਦੌੜਾਂ ਦੇ ਵੱਡੇ ਫਰਕ ਨਾਲ ਹਾਰਿਆ ਸੀ।

ਆਈ.ਸੀ.ਸੀ ਮੁਤਾਬਕ ਸਾਊਥੀ ਨਿਊਜ਼ੀਲੈਂਡ ਦੀ ਟੈਸਟ ਟੀਮ ਦੇ ਇੰਚਾਰਜ ਹਨ। ਕੇਨ ਵਿਲੀਅਮਸਨ ਨੇ 2022 ਦੇ ਅਖੀਰ ‘ਚ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਨੇ 14 ਟੈਸਟ ਮੈਚਾਂ ‘ਚ 6 ਜਿੱਤਾਂ ਅਤੇ 2 ਡਰਾਅ ਨਾਲ ਟੀਮ ਦੀ ਕਪਤਾਨੀ ਕੀਤੀ ਹੈ। ਇਸ 35 ਸਾਲਾ ਖਿਡਾਰੀ ਨੇ ਕਿਹਾ ਕਿ ਅਹੁਦਾ ਛੱਡਣ ਦਾ ਫ਼ੈਸਲਾ ਟੀਮ ਦੇ ਹਿੱਤ ‘ਚ ਹੈ ਅਤੇ ਉਹ ਨਵੇਂ ਕਪਤਾਨ ਦੇ ਤੌਰ ‘ਤੇ ਲਾਥਮ ਦਾ ਸਮਰਥਨ ਕਰਨਗੇ।

ਆਈ.ਸੀ.ਸੀ ਦੇ ਹਵਾਲੇ ਤੋਂ ਸਾਊਥੀ ਨੇ ਕਿਹਾ, ਮੇਰੇ ਲਈ ਬਹੁਤ ਖਾਸ ਫਾਰਮੈਂਟ ਵਿੱਚ ਬਲੈਕ ਕੈਪਸ ਟੀਮ ਦੀ ਕਪਤਾਨੀ ਕਰਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਆਪਣੇ ਪੂਰੇ ਕਰੀਅਰ ਦੌਰਾਨ ਮੈਂ ਹਮੇਸ਼ਾ ਟੀਮ ਨੂੰ ਪਹਿਲ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਮੇਰਾ ਮੰਨਣਾ ਹੈ ਕਿ ਇਹ ਟੀਮ ਲਈ ਸਭ ਤੋਂ ਵਧੀਆ ਫ਼ੈਸਲਾ ਹੈ। ਮੇਰਾ ਮੰਨਣਾ ਹੈ ਕਿ ਮੈਂ ਮੈਦਾਨ ‘ਤੇ ਆਪਣੇ ਪ੍ਰਦਰਸ਼ਨ ‘ਤੇ ਧਿਆਨ ਕੇਂਦ੍ਰਤ ਕਰਕੇ ਅਤੇ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਕੇ, ਵਿਕਟਾਂ ਲੈਣਾ ਜਾਰੀ ਰੱਖ ਕੇ ਅਤੇ ਨਿਊਜ਼ੀਲੈਂਡ ਨੂੰ ਟੈਸਟ ਮੈਚ ਜਿੱਤਣ ਵਿਚ ਮਦਦ ਕਰਕੇ ਟੀਮ ਦੀ ਬਿਹਤਰ ਸੇਵਾ ਕਰ ਸਕਦਾ ਹਾਂ। ‘

ਉਨ੍ਹਾਂ ਕਿਹਾ, ਮੈਂ ਹਮੇਸ਼ਾ ਦੀ ਤਰ੍ਹਾਂ ਆਪਣੇ ਸਾਥੀ ਖਿਡਾਰੀਆਂ ਦਾ ਸਮਰਥਨ ਕਰਨਾ ਜਾਰੀ ਰੱਖਾਂਗਾ, ਖ਼ਾਸਕਰ ਉਨ੍ਹਾਂ ਦਿਲਚਸਪ ਨੌਜਵਾਨ ਗੇਂਦਬਾਜ਼ਾਂ ਦਾ ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਆਪਣੀ ਜਗ੍ਹਾ ਬਣਾਈ ਹੈ। ਮੈਂ ਟੌਮ ਨੂੰ ਇਸ ਭੂਮਿਕਾ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਉਹ ਜਾਣਦਾ ਹੈ ਕਿ ਮੈਂ ਹਮੇਸ਼ਾ ਉਨ੍ਹਾਂ ਦੀ ਯਾਤਰਾ ਵਿਚ ਉਨ੍ਹਾਂ ਦਾ ਸਾਥ ਦੇਣ ਲਈ ਮੌਜੂਦ ਰਹਾਂਗਾ, ਜਿਵੇਂ ਕਿ ਉਸਨੇ ਪਿਛਲੇ ਕਈ ਸਾਲਾਂ ਤੋਂ ਮੇਰੇ ਲਈ ਕੀਤਾ ਹੈ। ‘

The post ਨਿਊਜ਼ੀਲੈਂਡ ਦੇ ਦਿੱਗਜ ਤੇਜ਼ ਗੇਂਦਬਾਜ਼ ਟਿਮ ਸਾਊਥੀ ਨੇ ਟੈਸਟ ਕਪਤਾਨ ਦੇ ਅਹੁਦੇ ਤੋਂ ਦਿੱਤਾ ਅਸਤੀਫ਼ਾ appeared first on Time Tv.

By admin

Related Post

Leave a Reply