ਕੇਪਟਾਊਨ: ਦੱਖਣੀ ਅਫ਼ਰੀਕਾ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ (An Under-Construction Building) ਦੇ ਡਿੱਗਣ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 32 ਹੋ ਗਈ ਹੈ। ਪਿਛਲੇ ਹਫ਼ਤੇ ਹੋਏ ਹਾਦਸੇ ਤੋਂ ਬਾਅਦ ਬਚਾਅ ਟੀਮਾਂ ਨੇ ਬਚੇ ਲੋਕਾਂ ਨੂੰ ਲੱਭਣ ਦੀ ਉਮੀਦ ਨਾਲ ਬੀਤੇ ਦਿਨ ਕੁਝ ਲੋਕਾਂ ਦੀ ਭਾਲ ਜਾਰੀ ਰੱਖੀ।

ਜਾਰਜ ਸ਼ਹਿਰ ਵਿੱਚ ਇਸ ਘਟਨਾ ਦੇ ਛੇ ਦਿਨ ਬਾਅਦ, ਇੱਕ ਉਸਾਰੀ ਮਜ਼ਦੂਰ ਨੂੰ ਜ਼ਿੰਦਾ ਪਾਇਆ ਗਿਆ, ਜਿਸ ਨੇ ਉਮੀਦ ਜਤਾਈ ਕਿ ਮਲਬੇ ਹੇਠ ਹੋਰ ਲੋਕ ਜ਼ਿੰਦਾ ਦੱਬੇ ਹੋ ਸਕਦੇ ਹਨ। ਹਾਲਾਂਕਿ, ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ ਅਤੇ ਅਧਿਕਾਰੀਆਂ ਨੇ ਦੱਸਿਆ ਕਿ ਬੀਤੇ ਦਿਨ ਮਲਬੇ ਤੋਂ ਘੱਟੋ-ਘੱਟ 11 ਹੋਰ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਹੋਰ 20 ਮਜ਼ਦੂਰ ਅਜੇ ਵੀ ਲਾਪਤਾ ਹਨ, ਜਿਸ ਕਾਰਨ ਦੱਖਣੀ ਅਫ਼ਰੀਕਾ ਵਿੱਚ ਇਮਾਰਤ ਢਹਿਣ ਦੀ ਭਿਆਨਕ ਘਟਨਾ ਵਿੱਚ ਮਰਨ ਵਾਲਿਆਂ ਦੀ ਗਿਣਤੀ 50 ਤੋਂ ਵੱਧ ਹੋਣ ਦਾ ਖਦਸ਼ਾ ਹੈ। 6 ਮਈ ਨੂੰ ਢਹਿ ਗਈ ਉਸਾਰੀ ਅਧੀਨ ਪੰਜ ਮੰਜ਼ਿਲਾ ਇਮਾਰਤ ਦੇ ਮਲਬੇ ਹੇਠਾਂ ਫਸੇ ਲੋਕਾਂ ਦੀ ਭਾਲ 600 ਤੋਂ ਵੱਧ ਐਮਰਜੈਂਸੀ ਅਤੇ ਹੋਰ ਕਰਮਚਾਰੀ ਕਰ ਰਹੇ ਹਨ । ਪ੍ਰਸ਼ਾਸਨ ਨੇ ਦੱਸਿਆ ਕਿ ਇਮਾਰਤ ਡਿੱਗਣ ਵੇਲੇ ਉਸ ਵਿੱਚ 81 ਮਜ਼ਦੂਰ ਸਨ ਅਤੇ 29 ਨੂੰ ਜ਼ਿੰਦਾ ਬਾਹਰ ਕੱਢ ਲਿਆ ਗਿਆ ਹੈ।

Leave a Reply