ਦੋ ਓਲੰਪਿਕ ਮੈਡਲ ਜਿੱਤ ਚੁੱਕੇ ਮਨੂ ਭਾਕਰ ਇਕ ਵਾਰ ਫਿਰ ਐਕਸ਼ਨ ‘ਚ ਆਉਣਗੇ ਨਜ਼ਰ
By admin / August 1, 2024 / No Comments / Punjabi News
ਸਪੋਰਟਸ ਨਿਊਜ਼: ਪੈਰਿਸ ਓਲੰਪਿਕ 2024 (The Paris Olympics 2024) ਦੇ ਸੱਤਵੇਂ ਦਿਨ ਭਾਰਤ ਕੋਲ ਭਾਵੇਂ ਤਗ਼ਮਾ ਜਿੱਤਣ ਦਾ ਮੌਕਾ ਨਾ ਹੋਵੇ, ਪਰ ਕੁਝ ਖਿਡਾਰੀ ਤਗ਼ਮੇ ਦੇ ਨੇੜੇ ਜ਼ਰੂਰ ਪਹੁੰਚ ਸਕਦੇ ਹਨ। ਅੱਜ ਯਾਨੀ 2 ਅਗਸਤ ਨੂੰ ਸਭ ਦੀਆਂ ਨਜ਼ਰਾਂ ਭਾਰਤ ਦੇ ਨਿਸ਼ਾਨੇਬਾਜ਼ਾਂ, ਸ਼ਟਲਰਜ਼, ਹਾਕੀ ਟੀਮ ਅਤੇ ਤੀਰਅੰਦਾਜ਼ਾਂ ‘ਤੇ ਹੋਣਗੀਆਂ।
ਦਿਨ ਦੀ ਸ਼ੁਰੂਆਤ ਗੋਲਫ ਨਾਲ ਹੋਵੇਗੀ, ਜਿੱਥੇ ਸ਼ੁਭੰਕਰ ਸ਼ਰਮਾ ਅਤੇ ਗਗਨਜੀਤ ਭੁੱਲਰ ਪੁਰਸ਼ਾਂ ਦੇ ਸਟ੍ਰੋਕ ਪਲੇ ਰਾਊਂਡ 2 ਵਿੱਚ ਖੇਡਣਗੇ। ਇਸ ਤੋਂ ਬਾਅਦ ਸ਼ੂਟਿੰਗ ‘ਚ ਦੋ ਓਲੰਪਿਕ ਮੈਡਲ ਜਿੱਤ ਚੁੱਕੇ ਮਨੂ ਭਾਕਰ (Manu Bhakar) ਇਕ ਵਾਰ ਫਿਰ ਐਕਸ਼ਨ ‘ਚ ਨਜ਼ਰ ਆਉਣਗੇ। ਮਨੂ ਭਾਕਰ 25 ਮੀਟਰ ਏਅਰ ਪਿਸਟਲ ਕੁਆਲੀਫਿਕੇਸ਼ਨ ਰਾਊਂਡ ‘ਚ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਈਸ਼ਾ ਸਿੰਘ ਵੀ ਇਸ ਸਮਾਗਮ ਵਿੱਚ ਸ਼ਿਰਕਤ ਕਰਨਗੇ। ਤੀਰਅੰਦਾਜ਼ੀ ਵਿੱਚ ਭਾਰਤ ਦੀ ਨੌਜਵਾਨ ਜੋੜੀ ਅੰਕਿਤਾ ਭਕਤ ਅਤੇ ਧੀਰਜ ਬੋਮਾਦੇਵਰਾ ਕੁਆਰਟਰ ਫਾਈਨਲ ਵਿੱਚ ਪ੍ਰਵੇਸ਼ ਕਰਨਗੇ।
ਐਚ.ਐਸ ਪ੍ਰਣਯ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਪੁੱਜਣ ਵਾਲੇ ਬੈਡਮਿੰਟਨ ਖਿਡਾਰੀ ਲਕਸ਼ੈ ਸੇਨ ਵੀ ਕੁਆਰਟਰ ਫਾਈਨਲ ਮੈਚ ਖੇਡਣਗੇ। ਏਸ਼ਿਆਈ ਖੇਡਾਂ ਵਿੱਚ ਅਥਲੈਟਿਕਸ ਵਿੱਚ ਸੋਨ ਤਗ਼ਮਾ ਜੇਤੂ ਪਾਰੁਲ ਚੌਧਰੀ ਵੀ 5000 ਮੀਟਰ ਦੌੜ ਵਿੱਚ ਹਿੱਸਾ ਲੈਣਗੇ। ਭਾਰਤੀ ਹਾਕੀ ਟੀਮ ਪੂਲ ਰਾਉਂਡ ਦੇ ਆਖਰੀ ਮੈਚ ਵਿੱਚ ਅਸਟ੍ਰੇਲੀਆ ਨਾਲ ਭਿੜੇਗੀ।