ਪੰਜਾਬ : ਦੀਵਾਲੀ ‘ਤੇ ਸੋਨੇ-ਚਾਂਦੀ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਪੰਜਾਬ ਵਿੱਚ ਬੁੱਧਵਾਰ ਨੂੰ ਯਾਨੀ ਅੱਜ 24 ਕੈਰੇਟ ਸੋਨੇ ਦੀ ਕੀਮਤ 81,500 ਰੁਪਏ ਦਰਜ ਕੀਤੀ ਗਈ ਜਦੋਂ ਕਿ ਪਹਿਲਾਂ ਇਹ 81,000 ਰੁਪਏ ਸੀ।
ਇਸ ਦੇ ਨਾਲ ਹੀ 22 ਕੈਰੇਟ ਸੋਨੇ ਦੀ ਕੀਮਤ ਅੱਜ 75,800 ਰੁਪਏ ਹੈ ਜਦੋਂ ਕਿ ਪਹਿਲਾਂ ਇਹ 75,330 ਰੁਪਏ ਸੀ। ਚਾਂਦੀ ਦੀ ਗੱਲ ਕਰੀਏ ਤਾਂ 23 ਕਿਲੋ ਚਾਂਦੀ ਦਾ ਭਾਅ ਅੱਜ 79,460 ਦਰਜ ਕੀਤਾ ਗਿਆ ਜਦੋਂ ਕਿ ਮੰਗਲਵਾਰ ਨੂੰ ਇਹ 78,980 ਦਰਜ ਕੀਤਾ ਗਿਆ ਸੀ। ਅਜਿਹੇ ‘ਚ ਜੇਕਰ ਤੁਸੀਂ ਅੱਜ ਸੋਨਾ ਖਰੀਦ ਰਹੇ ਹੋ ਤਾਂ ਇਸ ਰੇਟ ਦੇ ਹਿਸਾਬ ਨਾਲ ਖਰੀਦ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਧਨਤੇਰਸ ਦੇ ਮੌਕੇ ‘ਤੇ ਗਹਿਣਾ ਵਿਕਰੇਤਾਵਾਂ ਅਤੇ ਪ੍ਰਚੂਨ ਵਿਕਰੇਤਾਵਾਂ ਦੀ ਚੰਗੀ ਮੰਗ ਕਾਰਨ ਰਾਸ਼ਟਰੀ ਰਾਜਧਾਨੀ ਦੇ ਸਰਾਫਾ ਬਾਜ਼ਾਰ ‘ਚ ਮੰਗਲਵਾਰ ਨੂੰ ਸੋਨੇ ਦੀ ਕੀਮਤ 300 ਰੁਪਏ ਵਧ ਕੇ 81,400 ਰੁਪਏ ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਈ। ਆਲ ਇੰਡੀਆ ਬੁਲੀਅਨ ਐਸੋਸੀਏਸ਼ਨ ਨੇ ਇਹ ਜਾਣਕਾਰੀ ਦਿੱਤੀ। ਉਦਯੋਗਿਕ ਇਕਾਈਆਂ ਅਤੇ ਸਿੱਕਾ ਨਿਰਮਾਤਾਵਾਂ ਦੀ ਮੰਗ ਵਧਣ ਨਾਲ ਚਾਂਦੀ 200 ਰੁਪਏ ਚੜ੍ਹ ਕੇ 99,700 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ। ਸੋਮਵਾਰ ਨੂੰ ਚਾਂਦੀ 99,500 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਬੰਦ ਹੋਈ ਸੀ।