ਮੁੰਬਈ : ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ (Deepika Padukone and Ranveer Singh) ਇਸ ਮਹੀਨੇ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਦੀਪਿਕਾ ਇਸ ਮਹੀਨੇ ਦੇ ਆਖਰੀ ਦਿਨਾਂ ‘ਚ ਆਪਣੇ ਬੱਚੇ ਨੂੰ ਜਨਮ ਦੇਵੇਗੀ। ਹਾਲਾਂਕਿ, ਇਨ੍ਹਾਂ ਸਾਰੀਆਂ ਖ਼ਬਰਾਂ ਦੇ ਵਿਚਕਾਰ, ਮਾਂ ਬਣਨ ਵਾਲੀ ਦੀਪਿਕਾ ਨੂੰ ਮੁੰਬਈ ਦੇ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਜਿਵੇਂ ਹੀ ਇਹ ਖ਼ਬਰ ਸਾਹਮਣੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਉਨ੍ਹਾਂ ਦੇ ਪੱਖ ਤੋਂ ਖੁਸ਼ਖਬਰੀ ਸੁਣਨ ਲਈ ਉਤਸ਼ਾਹਿਤ ਹੋ ਗਏ। ਕਿਹਾ ਜਾ ਰਿਹਾ ਹੈ ਕਿ ਦੀਪਿਕਾ ਕਿਸੇ ਵੀ ਸਮੇਂ ਬੱਚੇ ਨੂੰ ਜਨਮ ਦੇ ਸਕਦੀ ਹੈ।

ਬੀਤੇ ਦਿਨ ਦੀਪਿਕਾ ਨੂੰ ਆਪਣੇ ਪਤੀ ਰਣਵੀਰ ਦੇ ਨਾਲ ਐਚ.ਐਨ ਰਿਲਾਇੰਸ ਫਾਊਂਡੇਸ਼ਨ ਹਸਪਤਾਲ ਦੇ ਅੰਦਰ ਜਾਂਦੇ ਦੇਖਿਆ ਗਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪਾਸਿਓਂ ਗੁਡ ਨਿਊਜ਼ ਦੀ ਖ਼ਬਰ ਤੇਜ਼ ਹੋ ਗਈ ਹੈ।

ਮਿਲੀ ਜਾਣਕਾਰੀ ਮੁਤਾਬਕ ਨੌਜਵਾਨ ਫਿਲਮ ਅਦਾਕਾਰਾ ਕੁਝ ਸਮੇਂ ਬਾਅਦ ਆਪਣੇ ਪਹਿਲੇ ਬੱਚੇ ਨੂੰ ਜਨਮ ਦੇ ਸਕਦੀ ਹੈ। ਪਤਾ ਲੱਗਾ ਹੈ ਕਿ ਇਸ ਮਹੀਨੇ ਅਦਾਕਾਰਾ ਦੀ ਡਿਲੀਵਰੀ ਡੇਟ ਦੀ ਅਨੁਮਾਨਿਤ ਤਾਰੀਖ ਦੱਸੀ ਗਈ ਹੈ।

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਦਾਕਾਰਾ ਨੂੰ ਪਤੀ ਰਣਵੀਰ ਸਿੰਘ ਨਾਲ ਸਿੱਧੀਵਿਨਾਇਕ ਮੰਦਰ ‘ਚ ਦੇਖਿਆ ਗਿਆ ਸੀ, ਜਿੱਥੇ ਜੋੜੇ ਨੇ ਮੱਥਾ ਟੇਕਿਆ ਅਤੇ ਭਗਵਾਨ ਗਣੇਸ਼ ਦਾ ਆਸ਼ੀਰਵਾਦ ਲਿਆ। ਇਸ ਦੌਰਾਨ ਦੀਪਿਕਾ ਰਵਾਇਤੀ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਪਤੀ ਰਣਵੀਰ ਨਾਲ ਉਨ੍ਹਾਂ ਦੀ ਕੈਮਿਸਟਰੀ ਸਾਫ ਨਜ਼ਰ ਆ ਰਹੀ ਸੀ।

Leave a Reply