ਦੁਬਈ: ਭਾਰਤ ਦੀ ਦੀਪਤੀ ਸ਼ਰਮਾ (Deepti Sharma) ਆਈ. ਸੀ. ਸੀ. ਮਹਿਲਾ ਟੀ-20 (ICC T20) ਗੇਂਦਬਾਜ਼ੀ ਰੈਂਕਿੰਗ ‘ਚ ਇਕ ਸਥਾਨ ਦੇ ਫਾਇਦੇ ਨਾਲ ਦੂਜੇ ਸਥਾਨ ‘ਤੇ ਪਹੁੰਚ ਗਈ ਹੈ, ਜਦਕਿ ਉਸ ਦੀ ਹਮਵਤਨ ਰੇਣੂਕਾ ਸਿੰਘ ਵੀ ਦਸਵੇਂ ਸਥਾਨ ‘ਤੇ ਪਹੁੰਚ ਗਈ ਹੈ।
ਦੱਖਣੀ ਅਫ਼ਰੀਕਾ ਦੇ ਸਪਿਨਰ ਨੌਨਕੁਲੁਲੇਕੋ ਮਲਾਬਾ ਦੂਜੇ ਤੋਂ ਪੰਜਵੇਂ ਸਥਾਨ ‘ਤੇ ਤਿੰਨ ਸਥਾਨ ਖਿਸਕ ਗਈ ਹੈ। ਦੀਪਤੀ ਦੇ ਨਾਲ-ਨਾਲ ਪਾਕਿਸਤਾਨ ਦੀ ਸਾਦੀਆ ਇਕਬਾਲ ਦੂਜੇ ਸਥਾਨ ‘ਤੇ ਹੈ ਜਦਕਿ ਇੰਗਲੈਂਡ ਦੀ ਸਾਰਾ ਗਲੇਨ ਚੌਥੇ ਸਥਾਨ ‘ਤੇ ਹੈ। ਇੰਗਲੈਂਡ ਦੀ ਸਪਿਨਰ ਸੋਫੀ ਏਕਲਟਨ ਚੋਟੀ ‘ਤੇ ਬਰਕਰਾਰ ਹੈ।
ਆਲਰਾਊਂਡਰਾਂ ਦੀ ਸੂਚੀ ਵਿੱਚ ਸਿਖਰਲੇ ਦਸਾਂ ਵਿੱਚ ਕੋਈ ਬਦਲਾਅ ਨਹੀਂ ਹੋਇਆ ਹੈ। ਇਸ ‘ਚ ਦੀਪਤੀ ਚੌਥੇ ਸਥਾਨ ‘ਤੇ ਰਹੀ। ਬੱਲੇਬਾਜ਼ਾਂ ‘ਚ ਭਾਰਤੀ ਉਪ ਕਪਤਾਨ ਸਮ੍ਰਿਤੀ ਮੰਧਾਨਾ ਚੌਥੇ ਸਥਾਨ ‘ਤੇ, ਜੇਮਿਮਾਹ ਰੌਡਰਿਗਜ਼ 13ਵੇਂ, ਸ਼ੈਫਾਲੀ ਵਰਮਾ 16ਵੇਂ ਅਤੇ ਹਰਮਨਪ੍ਰੀਤ ਕੌਰ 17ਵੇਂ ਸਥਾਨ ‘ਤੇ ਹੈ। ਆਸਟ੍ਰੇਲੀਆ ਦੀ ਬੇਥ ਮੂਨੀ ਸਿਖਰ ‘ਤੇ ਹੈ ਜਦਕਿ ਉਸ ਦੀ ਹਮਵਤਨ ਤਾਹਲੀਆ ਮੈਕਗ੍ਰਾ ਦੂਜੇ ਸਥਾਨ ‘ਤੇ ਹੈ।
The post ਦੀਪਤੀ ਸ਼ਰਮਾ ਨੇ ICC ਟੀ-20 ਗੇਂਦਬਾਜ਼ੀ ਰੈਂਕਿੰਗ ਵਿੱਚ ਕੀਤਾ ਸੁਧਾਰ appeared first on Time Tv.