ਥਾਰ ‘ਚ ਸਵਾਰ ਅਣਪਛਾਤੇ ਵਿਅਕਤੀਆਂ ਨੇ ਏ.ਐੱਸ.ਆਈ ‘ਤੇ ਕੀਤਾ ਹਮਲਾ
By admin / May 12, 2024 / No Comments / Punjabi News
ਫ਼ਿਰੋਜ਼ਪੁਰ : ਫ਼ਿਰੋਜ਼ਪੁਰ (Ferozepur) ਵਿੱਚ ਨਸ਼ਾ ਤਸਕਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ ਗੇਟ ਫ਼ਿਰੋਜ਼ਪੁਰ ਸ਼ਹਿਰ ਦੇ ਇਲਾਕੇ ਵਿੱਚ ਗਸ਼ਤ ਕਰ ਰਹੇ ਏ.ਐਸ.ਆਈ ਅਤੇ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਕਰ ਰਹੇ ਵਾਹਨ ਨੂੰ ਰੋਕਣ ਦਾ ਇਸ਼ਾਰਾ ਦੇਖਦਿਆਂ ਹੀ ਕਾਲੇ ਥਾਰ ਵਿੱਚ ਸਵਾਰ ਵਿਅਕਤੀਆਂ ਨੇ ਹਮਲਾ ਕਰ ਦਿੱਤਾ। ਏ.ਐੱਸ.ਆਈ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਅਤੇ ਗੱਡੀ ‘ਚ ਸਵਾਰ ਹੋ ਕੇ ਫ਼ਰਾਰ ਹੋ ਗਏ, ਜਿਸ ਦੀ ਪੁਲਿਸ ਵੱਲੋਂ ਭਾਲ ਕੀਤੀ ਜਾ ਰਹੀ ਹੈ।
ਚੈਕਿੰਗ ਦੌਰਾਨ ਪੁਲਿਸ ਪਾਰਟੀ ਨੇ ਇੱਕ ਪੰਜਾਬ ਨੰਬਰ ਥਾਰ ਗੱਡੀ ਵਿੱਚ ਸ਼ੱਕੀ ਵਿਅਕਤੀ ਦੇਖੇ ਜੋ ਇੱਕ ਮੋਟਰਸਾਈਕਲ ਸਵਾਰ ਦੋ ਸ਼ੱਕੀ ਵਿਅਕਤੀਆਂ ਤੋਂ ਕੁੱਝ ਲੈ ਰਹੇ ਸਨ ਜਿਵੇਂ ਹੀ ਪੁਲਿਸ ਪਾਰਟੀ ਨੇ ਗੱਡੀ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਵਿੱਚ ਸਵਾਰ ਸ਼ੱਕੀ ਅਣਪਛਾਤੇ ਵਿਅਕਤੀ ਨਜ਼ਰ ਆਏ। ਏ.ਐੱਸ.ਆਈ.ਗੁਰਮੀਤ ਸਿੰਘ ਨੂੰ ਮਾਰਨ ਦੀ ਨੀਅਤ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਗਈ ਅਤੇ ਏ.ਐੱਸ.ਆਈ. ਨੇ ਆਪਣੀ ਸੁਰੱਖਿਆ ਅਤੇ ਜਨਤਕ ਸੁਰੱਖਿਆ ਨੂੰ ਦੇਖਦੇ ਹੋਏ ਆਪਣੀ ਸਰਵਿਸ ਰਿਵਾਲਵਰ ਨਾਲ ਥਾਰ ਗੱਡੀ ਦੇ ਟਾਇਰ ‘ਤੇ ਗੋਲੀ ਚਲਾ ਦਿੱਤੀ ਤਾਂ ਜੋ ਗੱਡੀ ਰੁਕ ਜਾਵੇ ਪਰ ਅੰਦਰ ਮੌਜੂਦ ਵਿਅਕਤੀ ਥਾਰ ਗੱਡੀ ਭਜਾ ਕੇ ਲੈ ਗਏ।