ਨਵੀਂ ਦਿੱਲੀ: ਦਿੱਲੀ ਕੈਪੀਟਲਜ਼ ਦੇ ਤੇਜ਼ ਗੇਂਦਬਾਜ਼ ਰਸਿਖ ਸਲਾਮ ਦਰ (Delhi Capitals Fast Bowler Rasikh Salam Dar) ਨੂੰ ਗੁਜਰਾਤ ਟਾਈਟਨਸ ਖ਼ਿਲਾਫ਼ ਇੰਡੀਅਨ ਪ੍ਰੀਮੀਅਰ ਲੀਗ (Premier League match) ਮੈਚ ‘ਚ ਵਿਕਟ ਲੈਣ ਤੋਂ ਬਾਅਦ ਆਕਰਮਕ ਜਸ਼ਨ ਮਨਾਉਣ ‘ਤੇ ਤਾੜਨਾ ਕੀਤੀ ਗਈ ਹੈ। ਬੀਤੇ ਦਿਨ ਅਰੁਣ ਜੇਤਲੀ ਸਟੇਡੀਅਮ ‘ਚ ਖੇਡੇ ਗਏ ਮੈਚ ਨੂੰ ਦਿੱਲੀ ਨੇ ਚਾਰ ਦੌੜਾਂ ਨਾਲ ਜਿੱਤ ਲਿਆ।
ਇਸ ਦੌਰਾਨ, ਰਸੀਖ ਨੂੰ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.5 ਦੇ ਤਹਿਤ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ, ਜੋ ਕਿਸੇ ਹੋਰ ਖਿਡਾਰੀ ਨੂੰ ਭੜਕਾਉਣ ਵਾਲੀ ਭਾਸ਼ਾ ਜਾਂ ਕਾਰਵਾਈਆਂ ਜਾਂ ਇਸ਼ਾਰਿਆਂ ਦੀ ਵਰਤੋਂ ਨਾਲ ਸਬੰਧਤ ਹੈ। ਰਸਿਖ ਨੇ ਚਾਰ ਓਵਰਾਂ ਵਿੱਚ 44 ਦੌੜਾਂ ਦੇ ਕੇ ਤਿੰਨ ਵਿਕਟਾਂ ਲਈਆਂ।