ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਨਾਲ ਪੀੜਤ ਹਿਨਾ ਖਾਨ ਨੇ ਪੋਸਟ ਸ਼ੇਅਰ ਕਰ ਲਿਖਿਆ- ਪਲੀਜ਼ ਅੱਲ੍ਹਾ ਪਲੀਜ਼
By admin / July 10, 2024 / No Comments / Punjabi News
ਮੁੰਬਈ: ਅਦਾਕਾਰਾ ਹਿਨਾ ਖਾਨ (Actress Hina Khan) ਇਨ੍ਹੀਂ ਦਿਨੀਂ ਕਾਫੀ ਪਰੇਸ਼ਾਨੀ ‘ਚ ਹੈ। ਅਦਾਕਾਰਾ ਤੀਜੇ ਪੜਾਅ ਦੇ ਛਾਤੀ ਦੇ ਕੈਂਸਰ ਨਾਲ ਲੜਾਈ ਲੜ ਰਹੀ ਹੈ। ਹਿਨਾ ਦਾ ਇਲਾਜ ਚੱਲ ਰਿਹਾ ਹੈ ਅਤੇ ਹਰ ਕੋਈ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹੈ। ਅਦਾਕਾਰ ਵੀ ਆਪਣੀ ਬੀਮਾਰੀ ਕਾਰਨ ਅੰਦਰੋਂ ਡਰੀ ਹੋਈ ਹੈ, ਪਰ ਉਹ ਲਗਾਤਾਰ ਹੌਂਸਲਾ ਰੱਖ ਰਹੀ ਹੈ। ਇਸ ਦੌਰਾਨ ਅਦਾਕਾਰਾ ਨੇ ਇੱਕ ਇੰਸਟਾਗ੍ਰਾਮ ਸਟੋਰੀ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਅੱਲ੍ਹਾ ਨੂੰ ਯਾਦ ਕਰ ਰਹੀ ਹੈ।
ਇੰਸਟਾ ਸਟੋਰੀ ‘ਚ ਹਿਨਾ ਨੇ ਲਿਖਿਆ- ਅੱਲ੍ਹਾ ਤੋਂ ਇਲਾਵਾ ਕੋਈ ਵੀ ਤੁਹਾਡੇ ਦਰਦ ਨੂੰ ਦੂਰ ਨਹੀਂ ਕਰ ਸਕਦਾ। ਅੱਲ੍ਹਾ ਮੇਹਰ ਕਰ। ਪ੍ਰਸ਼ੰਸਕ ਇਸ ਸਟੋਰੀ ਨੂੰ ਲਾਈਕ ਕਰ ਰਹੇ ਹਨ ਅਤੇ ਅਦਾਕਾਰਾ ਨੂੰ ਹੌਸਲਾ ਦੇ ਰਹੇ ਹਨ।
ਹਿਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਸੀ ਕਿ ਉਹ ਅਕਸਰ ਬਿਮਾਰ ਰਹਿਣ ਲੱਗ ਪਈ ਸੀ ਅਤੇ ਬੁਖਾਰ ਹੋਣ ਲੱਗਾ ਸੀ, ਜਦੋਂ ਉਹ ਡਾਕਟਰ ਕੋਲ ਗਈ ਤਾਂ ਉਨ੍ਹਾਂ ਨੂੰ ਕੈਂਸਰ ਦਾ ਟੈਸਟ ਕਰਵਾਉਣ ਦੀ ਸਲਾਹ ਦਿੱਤੀ ਗਈ। ਇਹ ਸੁਣ ਕੇ ਹਿਨਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਪਰ ਉਨ੍ਹਾਂ ਨੇ ਕਿਸੇ ਤਰ੍ਹਾਂ ਆਪਣੇ ਆਪ ‘ਤੇ ਕਾਬੂ ਪਾਇਆ। ਹੁਣ ਕੀਮੋਥੈਰੇਪੀ ਸ਼ੁਰੂ ਹੋ ਗਈ ਹੈ।