November 5, 2024

ਡਾਂਸਰ ਸਿਮਰ ਸੰਧੂ ਦੇ ਹੱਕ ‘ਚ ਬੋਲੇ ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ

ਪੰਜਾਬ: ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ (Punjabi singer Resham Singh Anmol) ਉਨ੍ਹਾਂ ਸਿਤਾਰਿਆਂ ਵਿੱਚੋਂ ਇੱਕ ਹਨ, ਜੋ ਹਰ ਸਮਾਜਿਕ ਮੁੱਦੇ ਉੱਪਰ ਖੁੱਲ੍ਹ ਕੇ ਆਪਣੇ ਵਿਚਾਰ ਸਾਹਮਣੇ ਰੱਖਦੇ ਹਨ। ਉਨ੍ਹਾਂ ਨੂੰ ਕਿਸਾਨ ਅੰਦੋਲਨ ਦੌਰਾਨ ਵੀ ਲੋਕਾਂ ਦੀ ਮਦਦ ਕਰਦੇ ਹੋਏ ਵੇਖਿਆ ਗਿਆ।

ਗਾਇਕ ਰੇਸ਼ਮ ਸਿੰਘ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਰਹਿੰਦੇ ਹਨ। ਇਸ ਵਿਚਾਲੇ ਹੁਣ ਰੇਸ਼ਮ ਸਿੰਘ ਅਨਮੋਲ ਵੱਲੋਂ ਡਾਂਸਰ ਸਿਮਰ ਸੰਧੂ ਦੇ ਹੱਕ ਵਿੱਚ ਆਵਾਜ਼ ਚੁੱਕੀ ਗਈ ਹੈ। ਕਲਾਕਾਰ ਵੱਲੋਂ ਉਨ੍ਹਾਂ ਲੋਕਾਂ ਦੀ ਬੋਲਦੀ ਬੰਦ ਕਰਵਾਈ ਗਈ ਹੈ, ਜੋ ਸਿਮਰ ਨੂੰ ਖੂਬ ਗਾਲ੍ਹਾਂ ਕੱਢ ਰਹੇ ਸੀ।

ਦਰਅਸਲ, ਪੰਜਾਬੀ ਗਾਇਕ ਰੇਸ਼ਮ ਸਿੰਘ ਅਨਮੋਲ ਵੱਲੋਂ ਖਾਸ ਸਿਮਰ ਸੰਧੂ ਦੇ ਹੱਕ ਵਿੱਚ ਇੱਕ ਪੋਸਟ ਕੀਤੀ ਗਈ। ਜਿਸ ਉੱਪਰ ਪ੍ਰਸ਼ੰਸਕਾਂ ਵੱਲੋਂ ਵੀ ਕਮੈਂਟ ਕਰ ਆਪਣੇ ਵਿਚਾਰ ਸਾਂਝੇ ਕੀਤੇ ਜਾ ਰਹੇ ਹਨ। ਗਾਇਕ ਨੇ ਸਿਮਰ ਸੰਧੂ ਦੇ ਹੱਕ ਵਿੱਚ ਬੋਲਦੇ ਹੋਏ ਕਿਹਾ ਕਿ, ਕੁਝ ਲੋਕਾਂ ਲਈ ਉਹ ਕੰਜਰੀ ਹੈ ਤੇ ਕੁਝ ਲੋਕਾਂ ਲਈ ਨਾਚਾਰ ਹੈ।

ਕੁਝ ਲੋਕਾਂ ਲਈ ਉਹ ਇੱਕ ਡਾਂਸਰ ਹੈ, ਇਸ ਤਰ੍ਹਾਂ ਦੀ ਮਾਨਸਿਕਤਾ ਰੱਖਣ ਵਾਲੇ ਲੋਕਾਂ ਨੂੰ ਮੈਂ ਇੱਕ ਗੱਲ ਕਹਿਣ ਜਾ ਰਿਹਾ ਆ ਡਾਂਸਰ ਸਿਮਰ ਸੰਧੂ ਬਾਰੇ ਜਿਵੇਂ ਵੱਡੇ ਪਰਦੇ ਤੇ ਸਰਗੁਣ ਮਹਿਤਾ, ਸੋਨਮ ਬਾਜਵਾ, ਕਰੀਨਾ ਕਪੂਰ ਹੋਰ ਵੀ ਫੀਮੇਲ ਆਰਟਿਸਟ ਸਾਨੂੰ ਖੁਸ਼ੀਆਂ ਵੰਡਦੀਆਂ ਨੇ ਸਾਡਾ ਮਨੋਰੰਜਨ ਕਰਦੀਆਂ ਨੇ ਇਸੇ ਤਰੀਕੇ ਨਾਲ ਸਿਮਰ ਸੰਧੂ ਜਾਂ ਕੋਈ ਵੀ ਹੋਰ ਜੋ ਸਾਡੇ ਖੁਸ਼ੀਆਂ ਦੇ ਮੌਕੀਆਂ ਨੂੰ ਚਾਰ ਚੰਨ ਲਗਾਉਂਦੇ ਹਨ, ਇਨ੍ਹਾਂ ਦੀ ਵੀ ਉਨ੍ਹੀਂ ਹੀ ਇੱਜ਼ਤ ਹੈ ਆਪਣੀ ਮਾਨਸਿਕਤਾ ਬਦਲੋ, ਫਿਰ ਤੁਸੀ ਇਨ੍ਹਾਂ ਨੂੰ ਵਿਆਹਾਂ ਉੱਪਰ ਸੱਦਦੇ ਕਿਉਂ ਹੋ, ਜੇਕਰ ਤੁਸੀ ਵੀ ਇਨ੍ਹਾਂ ਨੂੰ ਸੱਦਦੇ ਹੋ ਤਾਂ ਤੁਸੀ ਵੀ ਗਲਤ ਹੋ

ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਹਰ ਸਮਾਜਿਕ ਮੁੱਦੇ ਉੱਪਰ ਆਪਣੀ ਆਵਾਜ਼ ਬੁਲੰਦ ਕਰਦੇ ਹੋਏ ਨਜ਼ਰ ਆਉਂਦੇ ਹਨ। ਉਹ ਅਜਿਹੇ ਪੰਜਾਬੀ ਗਾਇਕ ਹਨ, ਜਿਨ੍ਹਾਂ ਨੇ ਕਿਸਾਨਾਂ ਦੇ ਅੰਦੋਲਨ ਵਿੱਚ ਨਾਲ ਸਿਰਫ ਆਪਣੀ ਆਵਾਜ਼ ਬੁਲੰਦ ਕੀਤੀ, ਬਲਕਿ ਖੁਦ ਜਾ ਕੇ ਉਸਦਾ ਹਿੱਸਾ ਵੀ ਬਣੇ। ਫਿਲਹਾਲ ਸਿਮਰ ਸੰਧੂ ਦੇ ਹੱਕ ਵਿੱਚ ਬੋਲਣ ਉੱਪਰ ਕਈ ਆਮ ਲੋਕਾਂ ਵੱਲੋਂ ਗਾਇਕ ਦੀ ਖੂਬ ਸ਼ਲਾਘਾ ਵੀ ਕੀਤੀ ਜਾ ਰਹੀ ਹੈ।

By admin

Related Post

Leave a Reply