ਚੰਡੀਗੜ੍ਹ : ਫਤਿਹਗੜ੍ਹ ਸਾਹਿਬ (Fatehgarh Sahib) ‘ਚ ਵੱਡਾ ਹਾਦਸਾ ਵਾਪਰਿਆ ਹੈ। ਸਰਹਿੰਦ ਰੇਲਵੇ ਸਟੇਸ਼ਨ ਤੋਂ ਥੋੜ੍ਹੀ ਦੂਰ ਮਾਧੋਪੁਰ ਚੌਂਕੀ ਨੇੜੇ ਐਤਵਾਰ ਤੜਕੇ ਕਰੀਬ 3:30 ਵਜੇ ਰੇਲ ਹਾਦਸਾ ਵਾਪਰਿਆ। ਇਸ ਵਾਪਰੇ ਵੱਡੇ ਹਾਦਸੇ ਨੂੰ ਲੈ ਕੇ CM ਭਗਵੰਤ ਮਾਨ ਨੇ ਸ਼ੋਸਲ ਮੀਡੀਆ ਇੱਕ ਪੋਸਟ ਸ਼ਾਂਝੀ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਅੱਜ ਸਵੇਰੇ ਸਰਹਿੰਦ ਰੇਲਵੇ ਸਟੇਸ਼ਨ ‘ਤੇ ਦੋ ਰੇਲ ਗੱਡੀਆਂ ਦੇ ਹਾਦਸਾਗ੍ਰਸਤ ਹੋਣ ਦੀ ਖ਼ਬਰ ਮਿਲੀ…ਰੱਬ ਦਾ ਸ਼ੁਕਰ ਹੈ ਕਿ ਇਸ ਹਾਦਸੇ ‘ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ…ਪ੍ਰਸ਼ਾਸਨ ਨੂੰ ਮੌਕੇ ‘ਤੇ ਪਹੁੰਚ ਕੇ ਹਰ ਸੰਭਵ ਮਦਦ ਲਈ ਆਦੇਸ਼ ਜਾਰੀ ਕਰ ਦਿੱਤੇ ਨੇ…
ਦੱਸ ਦੇਈਏ ਕਿ ਸਰਹਿੰਦ ਦੇ ਮਾਧੋਪੁਰ ਨੇੜੇ ਅੱਜ ਤੜਕੇ ਦੋ ਮਾਲ ਗੱਡੀਆਂ ਆਪਸ ਵਿੱਚ ਟਕਰਾ ਗਈਆਂ, ਇਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿਚ ਆ ਗਈ। ਜਿਸ ਵਿੱਚ ਦੋ ਰੇਲ ਗੱਡੀਆਂ ਦੇ ਡਰਾਈਵਰ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।